ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਅੱਜ ਤੀਜ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਪੰਜਾਬੀ ਲੋਕ ਗੀਤ, ਲੋਕ ਨਾਚ ਗਿੱਧਾ ਦੀਆਂ ਪੇਸ਼ਕਾਰੀਆਂ ਨਾਲ ਚੰਗਾ ਰੰਗ ਬੰਨਿ੍ਹਆ। ਇਸ ਮੌਕੇ ਕਰਵਾਏ ਮੁਕਾਬਲੇ ਵਿੱਚ ਖ਼ੁਸ਼ਬੂ ਦੇ ਸਿਰ ਮਿਸ ਤੀਜ ਦਾ ਤਾਜ ਸਜਾਇਆ ਗਿਆ। ਨਗਰ ਨਿਗਮ ਦੀ ਮੇਅਰ ਪ੍ਰਿੰ. ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਸਾਉਣ ਮਹੀਨੇ ਵਿੱਚ ਮਨਾਏ ਜਾਂਦੇ ਤੀਜ ਦੇ ਤਿਓਹਾਰ ਨੂੰ ਕਮਲਾ ਲੋਹਟੀਆ ਕਾਲਜ ਕੈਂਪਸ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਮੇਲੇ ਦੀ ਰੌਣਕ ਵਿੱਚ ਚਾਰਚੰਨ ਲਾ ਰਹੀਆਂ ਸਨ। ਇਸ ਮੌਕੇ ਵਿਦਿਆਰਥਣਾਂ ਵੱਲੋਂ ਵੱਖ ਵੱਖ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇੰਨਾਂ ਵਿੱਚ ਮਿਸ ਤੀਜ ਦੀ ਚੋਣ ਦਾ ਮੁਕਾਬਲੇ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਮੁਕਾਬਲੇ ਵਿੱਚ ਖ਼ੁਸ਼ਬੂ ਮਿਸ ਤੀਜ ਬਣੀ ਜਦਕਿ ਇਸ਼ਕਾ ਨੇ ਸੋਹਣੀ ਮੁਟਿਆਰ, ਸਨੇਹਾ ਨੇ ਸੋਹਣਾ ਪਹਿਰਾਵੇ ਦਾ ਖਿਤਾਬ ਆਪਣੇ ਨਾਮ ਕੀਤਾ। ਸਮਾਗਮ ਦੌਰਾਨ ਮਹਿੰਦੀ ਲਗਾਉਣ ਅਤੇ ਵੱਖ ਵੱਖ ਪਕਵਾਨਾਂ ਦੇ ਸਟਾਲ ਲਾਏ ਹੋਏ ਸਨ। ਇਸ ਸਮਾਗਮ ਨੂੰ ਲੈ ਕੇ ਕਾਲਜ ਕੈਂਪਸ ਨੂੰ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ।ਕਾਲਜ ਪ੍ਰਿੰ. ਡਾ. ਮੁਹੰਮਦ ਸਲੀਮ ਨੇ ਤੀਜ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ ਸਮੇਤ ਹੋਰ ਪ੍ਰਬੰਧਕਾਂ ਸੰਦੀਪ ਅਗਰਵਾਲ, ਸੰਦੀਪ ਜੈਨ, ਤਰੁਣ ਜੈਨ, ਭੂਸ਼ਣ ਵਰਮਾ, ਵਰਿੰਦਰ ਕੁਮਾਰ ਨੇ ਵੀ ਸਾਰਿਆਂ ਨੂੰ ਤੀਆਂ ਦੇ ਤਿਓਹਾਰ ਦੀ ਵਧਾਈ ਦਿੱਤੀ।