ਰਮਾਇਣ ਦੀਆਂ ਸਿੱਖਿਆਵਾਂ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ: ਸੌਂਦ
ਕੈਬਨਿਟ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੋਰਾਹਾ ਵਿੱਚ ਰਾਮਲ੍ਹੀਲਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਧਾਰਮਿਕਤਾ, ਸੱਚਾਈ ਅਤੇ ਨਿਆਂ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਰਮਾਇਣ ਵਿਚ ਦੱਸੀਆਂ ਗਈਆਂ ਕਦਰਾਂ-ਕੀਮਤਾਂ ਨੂੰ ਅਪਣਾਏ ਤਾਂ ਆਪਸੀ ਭਾਈਚਾਰਾ ਅਤੇ ਸਦਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਰਮਾਇਣ ਵਰਗੇ ਧਾਰਮਿਕ ਅਤੇ ਪਵਿੱਤਰ ਗ੍ਰੰਥ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਿੱਖਿਆਵਾਂ ਦੇ ਕੇ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ, ਦਸਹਿਰੇ ਦਾ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਗ੍ਰੰਥਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸਾਡੇ ਦੇਸ਼ ਭਰ ਵਿੱਚ ਪਵਿੱਤਰ ਨਰਾਤਿਆਂ ਦੌਰਾਨ ਹਰ ਸ਼ਹਿਰ, ਕਸਬੇ ਵਿੱਚ ਰਮਾਇਣ ਦੀ ਪ੍ਰਸਤੂਤੀ ਕੀਤੀ ਜਾਂਦੀ ਹੈ। ਸਾਡੇ ਕਲਾਕਾਰ ਪੂਰੇ ਧਾਰਮਿਕ ਰੰਗ ਨਾਲ ਮਰਿਆਦਾ ਵਿਚ ਰਾਮਲੀਲ੍ਹਾ ਕਰਦੇ ਹਨ ਅਤੇ ਦਸਮੀ ਵਾਲੇ ਦਿਨ ਦਸਹਿਰੇ ਦਾ ਤਿਉਹਾਰ ਮਨਾਇਆ ਜਾਦਾ ਹੈ ਜਿਥੋਂ ਸਾਡੇ ਆਉਣ ਵਾਲੇ ਸਮਾਜ ਅਤੇ ਨਵੀਂ ਪੀੜ੍ਹੀ ਨੂੰ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਾਂ, ਇਹੋ ਸਾਡੀ ਧਾਰਮਿਕ ਇਕਜੁੱਟਤਾ ਹੀ ਸਾਡੇ ਸਮਾਜ ਦੀ ਸੁੰਦਰਤਾ ਹੈ। ਇਸ ਮੌਕੇ ਬੌਬੀ ਕਪਿਲਾ ਪ੍ਰਧਾਨ ਰਾਮਲੀਲ੍ਹਾ ਕਮੇਟੀ, ਰਾਹੁਲ ਬੈਕਟਰ ਰਿਕੀ, ਨਰਿੰਦਰ ਖੋਸਲਾ ਨੰਦਾ, ਮੋਹਨ ਲਾਲ ਪਾਂਡੇ, ਨਵੀਨ ਕਪਲਾ ਸ਼ੈਲੀ, ਅਵਤਾਰ ਮਠਾੜੂ, ਰੁਪਿੰਦਰ ਰੂਪੀ, ਵਰੁਣ ਸ਼ਰਮਾ, ਵਾਯੂ ਨੰਦਨ, ਮਨੀ ਸਪਾਲ, ਨਿਸ਼ਾਂਤ ਚੌਹਾਨ, ਅਮਰੀਸ਼ ਸ਼ਰਮਾ ਰਿਸ਼ੀ, ਮਨੋਜ ਗੋਇਲ, ਸੰਦੀਪ ਸੂਦ ਬਬਲਾ, ਵਿਕਰਮਜੀਤ ਵਿਕੀ, ਸਤਵਿੰਦਰ ਸਿੰਘ, ਹਰਜੀਤ ਸਿੰਘ, ਸਤੀਸ਼ ਬੈਕਟਰ, ਪੰਕਜ ਗੌਤਮ, ਦੀਪਾ, ਅਨੀਸ਼ ਅਬਲੀਸ, ਰਮਨ ਮਹਿਤਾ, ਪ੍ਰੀਆਂਸ਼ੂ ਤਿਵਾੜੀ, ਦੀਪਕ ਦੇਸ਼ ਸ਼ਰਮਾ, ਰਾਜੇਸ਼ ਕੌਸ਼ਲ, ਅਸ਼ੋਕ ਕੁਮਾਰ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।