ਸਮਾਰਟ ਸਕੂਲ ਮੋਤੀ ਨਗਰ ਦੇ ਅਧਿਆਪਕਾਂ ਨੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲਾ ਕੀਤਾ ਗਿਆ ਅਤੇ ਸਮੂਹ ਸਟਾਫ, ਮਾਤਾ-ਪਿਤਾ, ਇਲਾਕਾ ਵਾਸੀਆਂ ਅਤੇ ਨਵਚੇਤਨਾ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਨੂੰ ਭਾਰੀ ਮਾਤਰਾ ਵਿੱਚ ਰਾਹਤ ਸਮੱਗਰੀ ਭੇਜੀ ਗਈ। ਮੁੱਖ ਅਧਿਆਪਕ ਸ਼੍ਰੀ ਸੇਖੋਂ ਨੇ ਦੱਸਿਆ ਕਿ ਇਸ ਮੌਕੇ ਬੀ.ਪੀ.ਈ.ਓ. ਮਾਂਗਟ-2, ਇੰਦੂ ਸੂਦ ਖਾਸ ਤੌਰ ’ਤੇ ਹਾਜ਼ਰ ਰਹੇ।
ਬੀ.ਪੀ.ਈ.ਓ ਇੰਦੂ ਸੂਦ ਨੇ ਦੱਸਿਆ ਕਿ ਸਕੂਲ ਮੁਖੀ ਸੁਖਧੀਰ ਸਿੰਘ ਦੇ ਯਤਨਾਂ ਹੇਠ ਭਾਰੀ ਮਾਤਰਾ ਵਿੱਚ ਰਾਸ਼ਨ, ਬੂਟ, ਆਟਾ, ਚਾਵਲ, ਤਰਪਾਲਾਂ, ਦਵਾਈਆਂ, ਪਾਣੀ ਆਦਿ ਇਕੱਤਰ ਕਰਕੇ ਹੜ੍ਹ ਪੀੜਤ ਇਲਾਕਿਆਂ ਨੂੰ ਭੇਜ ਕੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਇਆ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਦੱਸਿਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਔਖੀ ਘੜੀ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਅਤੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਵਿੱਚ ਆਪਣਾ ਯੋਗਦਾਨ ਪਾਈਏ।
ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਬਹੁਤ ਹੀ ਅਹਿਮ ਦਿਨ ਹੈ ਅਤੇ ਅਧਿਆਪਕ ਦਿਵਸ ਉੱਪਰ ਅਧਿਆਪਕਾਂ ਵੱਲੋਂ ਸਮਾਜ ਲਈ ਕੀਤਾ ਗਿਆ ਉਪਰਾਲਾ ਅਧਿਆਪਕ ਹੋਣ ਉੱਪਰ ਮਾਣ ਮਹਿਸੂਸ ਕਰਵਾਉਂਦਾ ਹੈ। ਸੇਖੋਂ ਨੇ ਦੱਸਿਆ ਕਿ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਤੱਕ ਨਹੀਂ ਬਲਕਿ ਅਧਿਆਪਕ ਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਵੀ ਜਰੂਰਤ ਹੈ। ਉਹਨਾਂ ਦੱਸਿਆ ਕਿ ਇਸ ਯੋਗਦਾਨ ਵਿੱਚ ਵਿਸ਼ੇਸ਼ ਤੌਰ ਤੇ ਇੰਦੂ ਸੂਦ, ਸੁਖਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਯੋਗੇਸ਼ ਲੂਥਰਾ, ਬਜਰੰਗ ਬੁੱਕ ਸ਼ਾਪ, ਅਰੋੜਾ ਕਰਿਆਨਾ ਸਟੋਰ, ਡਰੈੱਸਕੋ ਯੂਨੀਫਾਰਮ, ਟੰਡਨ ਸਾਹਿਬ, ਸਮੂਹ ਸਟਾਫ ਅਤੇ ਨਵਚੇਤਨਾ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਈ ਗਈ।