ਵਿਦਿਆਰਥੀਆਂ ਨੂੰ ਤਣਾਅ ਘਟਾਉਣ ਦੇ ਨੁਕਤੇ ਦੱਸੇ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਅਤੇ ਆਈ ਕਿਊ ਏ ਸੀ ਤਹਿਤ ਕਾਲਜ ਦੇ ਪਲੇਸਮੈਂਟ ਅਤੇ ਗਾਈਡੈਂਸ ਸੈੱਲ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀਆਂ ਵਿਦਿਆਰਥਣਾਂ ਲਈ ਤਣਾਅ ਘਟਾਉਣ ਤੇ ਦਿਮਾਗੀ...
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਅਤੇ ਆਈ ਕਿਊ ਏ ਸੀ ਤਹਿਤ ਕਾਲਜ ਦੇ ਪਲੇਸਮੈਂਟ ਅਤੇ ਗਾਈਡੈਂਸ ਸੈੱਲ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀਆਂ ਵਿਦਿਆਰਥਣਾਂ ਲਈ ਤਣਾਅ ਘਟਾਉਣ ਤੇ ਦਿਮਾਗੀ ਸਿਹਤ ਬਾਰੇ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰਾ ਸ੍ਰੀਮਤੀ ਰਜਿਤਾ ਕੌਸ਼ਲ ਚੰਡੀਗੜ੍ਹ ਸੀ। ਸੈਸ਼ਨ ਦੌਰਾਨ ਰਜਿਤਾ ਕੌਸ਼ਲ ਨੇ ਤਣਾਅ ਦੇ ਕਾਰਨ, ਇਸ ਦੇ ਪ੍ਰਭਾਵ ਅਤੇ ਇਸ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਤਰੀਕੇ ਦੱਸੇ। ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਵਿਚ ਤਣਾਅ ਬਾਰੇ ਜਾਗਰੂਕਤਾ ਵਧਾਉਣਾ, ਉਸ ਨੂੰ ਘਟਾਉਣ ਠੀਕ ਕਰਨ ਦੇ ਤਰੀਕੇ ਅਤੇ ਮਾਨਸਿਕ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਉਤਸ਼ਾਹਿਤ ਕਰਨਾ ਸੀ। ਭਾਸ਼ਣ ਤੋਂ ਬਾਅਦ ਵੱਖ-ਵੱਖ ਵਿਦਿਆਰਥੀਆਂ ਦਾ ਕਾਊਂਸਲਿੰਗ ਸੈਸ਼ਨ ਕੀਤਾ ਗਿਆ ਜਿਸ ’ਚ ਕੁਝ ਵਿਦਿਆਰਥੀਆਂ ਨੇ ਇੱਕ-ਇੱਕ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਲੇਸਮੈਂਟ ਸੈੱਲ ਦੇ ਮੈਂਬਰ ਡਾ. ਸੁਨੀਤਾ ਕੌਸ਼ਲ, ਆਰਤੀ ਰਾਣੀ, ਸਿਮਰਨਪ੍ਰੀਤ ਕੌਰ ਤੇ ਜਸਵੀਰ ਕੌਰ ਆਦਿ ਹਾਜ਼ਰ ਸਨ। ਡਾ. ਅਮਨਪ੍ਰੀਤ ਕੌਰ ਨੇ ਰਜਿਤਾ ਕੌਸ਼ਲ ਦਾ ਧੰਨਵਾਦ ਕੀਤਾ।

