ਕਰ ਵਿਭਾਗ ਵੱਲੋਂ ਪੀਐੱਸਡੀਟੀ ਰਜਿਸਟਰੇਸ਼ਨ ਸਬੰਧੀ ਕੈਂਪ
ਜੀਐੱਸਟੀ ਟੀਮ ਵੱਲੋਂ ਅੱਜ ਇਥੇ ਖੰਨਾ ਵਿੱਚ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ-2018 ਸਬੰਧੀ ਸਪੈਸ਼ਲ ਰਜਿਸਟਰੇਸ਼ਨ ਕੈਂਪ ਲਾਇਆ ਗਿਆ ਜਿਸ ਵਿਚ ਵੱਖ ਵੱਖ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਈਟੀਓ ਜਪਿੰਦਰ ਕੌਰ ਢਿੱਲੋਂ...
Advertisement
ਜੀਐੱਸਟੀ ਟੀਮ ਵੱਲੋਂ ਅੱਜ ਇਥੇ ਖੰਨਾ ਵਿੱਚ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ-2018 ਸਬੰਧੀ ਸਪੈਸ਼ਲ ਰਜਿਸਟਰੇਸ਼ਨ ਕੈਂਪ ਲਾਇਆ ਗਿਆ ਜਿਸ ਵਿਚ ਵੱਖ ਵੱਖ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਈਟੀਓ ਜਪਿੰਦਰ ਕੌਰ ਢਿੱਲੋਂ ਅਤੇ ਈ.ਟੀ.ਓ ਵਨੀਤ ਕੁਮਾਰ ਨੇ ਦੱਸਿਆ ਕਿ ‘ਛੋਟਾ ਟੈਕਸ ਵੱਡਾ ਪ੍ਰਭਾਵ’ ਦੀ ਰਜਿਸਟਰੇਸ਼ਨ ਕਾਰੋਬਾਰੀ ਮਾਲਕ, ਵਪਾਰੀ, ਸਲਾਹਕਾਰ, ਏਜੰਟ, ਠੇਕੇਦਾਰ, ਸਰਕਾਰੀ ਤੇ ਨਿੱਜੀ ਕਰਮਚਾਰੀ, ਡਾਕਟਰ, ਵਕੀਲ, ਸੀਏ, ਇੰਜਨੀਅਰ ਆਦਿ ਕੋਈ ਵੀ ਕਰ ਸਕਦਾ ਹੈ। ਇਸ ਮੌਕੇ ਰਾਜ ਕਰ ਨਿਰੀਖਕ ਮਨੋਜ ਕੁਮਾਰ, ਜਸਪ੍ਰੀਤ ਸਿੰਘ ਅਤੇ ਰੇਨੂੰ ਬਾਲਾ ਨੇ ਕਿਹਾ ਕਿ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਹ ਪੀਐਸਡੀਟੀ ਤਹਿਤ ਰਜਿਸਟ੍ਰੇਸ਼ਨ ਕਰਵਾਏ ਤਾਂ ਜੋ ਜੁਰਮਾਨੇ ਤੋਂ ਬਚਿਆ ਜਾ ਸਕੇ ਅਤੇ ਰਾਜ ਦੇ ਵਿਕਾਸ ਦਾ ਸਮਰਥਨ ਕੀਤਾ ਜਾ ਸਕੇ। ਇਸ ਮੌਕੇ ਮਨਦੀਪ ਕੌਰ, ਹਰਜੀਤ ਕੌਰ, ਯੋਗੇਸ਼ ਕੁਮਾਰ, ਰੋਹਿਤ ਕੁਮਾਰ, ਰਾਮ ਸਿੰਘ ਤੇ ਹੋਰ ਹਾਜ਼ਰ ਸਨ।
Advertisement
Advertisement
×