ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿੱਚ ਵਿਦਿਆਰਥੀਆਂ ਦੀਆਂ ਸਿਰਜਣਾਤਮਿਕ ਰੁਚੀਆਂ ਨੂੰ ਪਛਾਨਣ ਅਤੇ ਵਿਕਸਿਤ ਕਰਨ ਦੇ ਮਕਸਦ ਨਾਲ ਵਿਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੂਨੀਅਰ ਵਿੰਗ ਦੇ ਫੈਂਸੀ ਡਰੈੱਸ ਮੁਕਾਬਲੇ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਆਈਸ ਕਰੀਮ ਸਟਿਕ, ਥੰਮ ਪੇਂਟਿੰਗ, ਕਲੇਅ ਮੌਡਲਿੰਗ, ਰਾਖੀ ਮੇਕਿੰਗ, ਸਪੂਨ ਆਰਟ, ਬੈੇਸਟ ਆਫ ਵੇਸਟ, ਸਟੈਂਡਿੰਗ ਫਲੈਗ ਮਾਡਲ, ਗਿਫਟ ਰੈਪਿੰਗ, ਲੋਕ ਨਾਚ, ਲੋਕ ਗੀਤ, ਸ਼ੂੁ-ਬੌਕਸ ਕਰਾਫਟ, ਰੰਗੋਲੀ, ਆਰਟ ਕਰਾਫਟ, ਗੀ੍ਟਿੰਗ ਕਾਰਡ, ਟੇਬਲ ਲੈਪ ਮੇਕਿੰਗ, ਸਲਾਦ ਡੈਕੋਰੇਸ਼ਨ, ਬੋਤਲ ਡੈਕੋਰੇਸ਼ਨ, ਮੰਡਾਲਾ ਆਰਟ, ਜੂਟ ਆਰਟ ਅਤੇ ਬਿਨ੍ਹਾਂ ਅੱਗ ਤੋਂ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੋਕ ਨਾਚ ਵਿੱਚ ਸੁਖਮਨੀ ਪੰਧੇਰ, ਪਾਲਕੀ, ਜਪਜੀਤ ਸਿੰਘ, ਲੋਕ ਗੀਤ ਵਿੱਚ ਹਰਨੂਰ ਕੌਰ, ਹਰਸਿਮਰਨਪ੍ਰੀਤ ਕੌਰ, ਹਰਜੋਤ ਸਿੰਘ, ਬਿਨਾਂ ਅੱਗ ਤੋਂ ਖਾਣਾ ਬਣਾਉਣ ਵਿੱਚ ਜੈਸਲੀਨ ਕੌਰ, ਮੰਡਾਲਾ ਆਰਟ ਵਿੱਚ ਹੈਵਨਪ੍ਰੀਤ ਕੌਰ, ਰੰਗੋਲੀ ਵਿੱਚ ਸ਼ੁਭਦੀਪ ਕੌਰ, ਗ੍ਰੀਟਿੰਗ ਕਾਰਡ ਵਿੱਚ ਗਗਨਪ੍ਰੀਤ ਕੌਰ, ਬੋਤਲ ਡੈਕੋਰੈਸਨ ਵਿੱਚ ਹਸਨਪ੍ਰੀਤ ਕੌਰ, ਜੂਟ ਆਰਟ ਵਿੱਚ ਮਨਿੰਦਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਨਵੀਨ ਬਾਂਸਲ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਨ੍ਹਾ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਆਰਟ ਵਿਭਾਗ ਦੇ ਮੁਖੀ ਕੁਲਦੀਪ ਸਿਹੌੜਾ, ਬਲਵੰਤ ਸਿੰਘ ਅਤੇ ਰਾਜਵੰਤ ਕੌਰ ਦੁਆਰਾ ਕੀਤਾ ਗਿਆ। ਸਮੂਹ ਸਟਾਫ ਵੱਲੋਂ ਆਪਣੀਆਂ ਡਿਊਟੀਆਂ ਬਾਖੂਬੀ ਨਾਲ ਨਿਭਾਈਆਂ ਗਈਆਂ। ਇਸ ਮੌਕੇ ਵਾਇਸ ਪ੍ਰਿਸੀਪਲ ਗੁਰਪ੍ਰੀਤ ਸਿੰਘ, ਮਨਦੀਪ ਪੰਧੇਰ, ਪ੍ਰਿਤਪਾਲ ਸਿੱਧੂ, ਮਨਪ੍ਰੀਤ ਕੌਰ ਮਾਵੀ, ਮੀਨਾ ਸ਼ਰਮਾ, ਅਕਵਿੰਦਰ ਕੌਰ ਅਤੇ ਵਿਸਕੀ ਸਿੰਘ ਆਦਿ ਹਾਜ਼ਰ ਸਨ।
+
Advertisement
Advertisement
Advertisement
Advertisement
×