ਡੀਏਵੀ ਸੈਂਟਨਰੀ ਪਬਲਿਕ ਸਕੂਲ ’ਚ ਟੇਲੈਂਟ ਹੰਟ ਸ਼ੋਅ
ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਵਿੱਚ ਦੋ ਰੋਜ਼ਾ ਟੇਲੈਂਟ ਹੰਟ ਸ਼ੋਅ ਕਰਵਾਇਆ ਗਿਆ। ਇਸ ਵਿੱਚ ਸਕੂਲੀ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਉਨ੍ਹਾਂ ਨੂੰ ਹੁਨਰ ਦਿਖਾਉਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਸਕੂਲ ਵਿੱਚ 5ਵੀਂ ਤੋਂ 7ਵੀਂ ਜਮਾਤ ਅਤੇ 8ਵੀਂ ਤੋਂ 12ਵੀਂ ਜਮਾਤ ਲਈ ਦੋ ਵਰਗਾਂ ਵਿੱਚ ਟੇਲੈਂਟ ਹੰਟ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਵੱਖ-ਵੱਖ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਡਾਂਸ, ਸੰਗੀਤ, ਸੰਗੀਤ ਯੰਤਰ ਵਜਾਉਣ ਅਤੇ ਕਾਮੇਡੀ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸ਼ੋਅ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸਮੁੱਚੇ ਪ੍ਰੋਗਰਾਮ ਦੀ ਜੱਜਮੈਂਟ ਮੈਡਮ ਸ਼ੈਫਾਲੀ ਅਤੇ ਮੈਡਮ ਕੰਵਲਜੋਤ ਨੇ ਕੀਤੀ। ਇਸ ਸਮੇਂ 5ਵੀਂ ਤੋਂ 7ਵੀਂ ਜਮਾਤ ਤਕ ਦੇ ਡਾਂਸ ਵਿੱਚ ਅਵਲਨੂਰ ਕੌਰ ਤੇ ਇਨਾਇਤ ਨੇ ਪਹਿਲਾ, ਯੁਵਰਾਜ ਤੇ ਅਸ਼ੀਸ਼ ਕੌਰ ਨੇ ਦੂਜਾ, ਆਯੂਸ਼ੀ ਤੇ ਕ੍ਰਿਸ਼ਨਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 8ਵੀਂ ਤੋਂ 12ਵੀਂ ਜਮਾਤ ਵਿੱਚ ਮਾਧਵਮ ਕਾਲੀਆ ਤੇ ਭਵਜੋਤ ਕੌਰ ਨੇ ਪਹਿਲਾ, ਰਿੱਧੀ ਨੇ ਦੂਜਾ, ਹਿਤਾਕਸ਼ੀ ਤੇ ਦਿਵਿਆਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮੇਡੀ ਵਿੱਚ ਹਰਵੀਰ ਕੌਰ ਨੇ ਪਹਿਲਾ ਅਤੇ ਦੀਕਸ਼ਾਂਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 5ਵੀਂ ਤੋਂ 7ਵੀਂ ਜਮਾਤ ਤਕ ਦੇ ਸ਼ਬਦ ਗਾਇਨ ਵਿੱਚ ਮਨਰਾਜ ਸਿੰਘ ਤੇ ਕਸ਼ਿਸ਼ ਨੇ ਪਹਿਲਾ, ਕਲਪਨਾ ਤੇ ਵਿਦਾਂਸ਼ੀ ਨੇ ਦੂਜਾ, ਅਕਸ਼ਿਵ, ਧਰੁਵਿਕਾ ਤੇ ਇਸ਼ਾਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 8ਵੀਂ ਤੋਂ 12ਵੀਂ ਜਮਾਤ ਤਕ ਗਾਇਕੀ ਵਿੱਚ ਪ੍ਰਿਯਾਂਸ਼ੀ, ਅਮਨ ਅਤੇ ਵਾਗੀਸ਼ ਨੇ ਪਹਿਲਾ ਸਥਾਨ, ਪੱਲਵੀ ਅਤੇ ਹਰਮਨਪ੍ਰੀਤ ਨੇ ਦੂਜਾ, ਸਹਿਜਪ੍ਰੀਤ ਅਤੇ ਸੁਖਮਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪਲਾਹ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਉਭਾਰਨ ਲਈ ਪ੍ਰੇਰਿਆ।