ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਦੋ ਦਿਨਾਂ ਲੁਧਿਆਣਾ ਡਿਸਟ੍ਰਿਕ ਤੈਰਾਕੀ ਚੈਂਪੀਅਨਸ਼ਿਪ ਅੱਜ ਤੋਂ ਪੀਏਯੂ ਵਿੱਚ ਸ਼ੁਰੂ ਹੋ ਗਈ ਹੈ। ਇਸ ਵਿੱਚ ਫਿਨ ਫਲਾਇਰ, ਸਵਿੰਮ ਸੈਂਟਰ, ਪੀਏਯੂ ਕਲੱਬ, ਲੁਧਿਆਣਾ ਕਲੱਬ, ਸਵਿੰਮ ਫੋਰਸ ਅਤੇ ਪੂਲ ਪੀਰੇਟਸ ਵੱਲੋਂ ਲੜਕੇ ਅਤੇ ਲੜਕੀਆਂ ਨੇ ਤੈਰਾਕੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਲੜਕਿਆਂ ਦੀ 800 ਮੀਟਰ ਫਰੀ ਸਟਾਈਲ ਵਿੱਚ ਰਵੀਨੂਰ ਅਤੇ ਲੜਕੀਆਂ ਵਿੱਚੋਂ ਕਵਿਸ਼ਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀ। ਇਸ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਹਿਲੇ ਦਿਨ ਕੌਮੀ ਪੱਧਰ ਦੇ ਖਿਡਾਰੀਆਂ ਵਿੱਚੋਂ ਓਜ਼ਾ ਨੇ ਲੜਕੇ (ਗਰੁੱਪ-1) ਦੇ 200 ਮੀਟਰ ਬੈਕ ਸਟ੍ਰੋਕ ਮੁਕਾਬਲੇ ਵਿੱਚੋਂਅਤੇ ਅਨਮੋਲ ਜਿੰਦਲ ਨੇ ਮਰਦਾਂ ਦੇ 800 ਮੀਟਰ ਫਰੀ ਸਟਾਇਲ ਮੁਕਾਬਲੇ ਵਿੱਚੋਂ ਜਿੱਤਾਂ ਦਰਜ ਕੀਤੀਆਂ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚੋਂ (ਲੜਕੇ-1) ਦੇ 800 ਮੀਟਰ ਫਰੀ ਸਟਾਇਲ ਮੁਕਾਬਲੇ ’ਚ ਰਵੀਨੂਰ ਸਿੰਘ ਨੇ ਪਹਿਲਾ, ਨੈਤਿਕ ਭਾਰਤੀ ਨੇ ਦੂਜਾ ਅਤੇ ਰੋਤਾਸ਼ ਨੇ ਤੀਜਾ, ਲੜਕੇ (ਗਰੁੱਪ -2) ਵਿੱਚੋਂ ਚਿਰਾਗ ਨਾਗੀ, ਆਰੀਅਨ ਮਿਸ਼ਰਾ ਅਤੇ ਪੰਸ਼ੁਲ ਸਚਦੇਵਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ, 800 ਮੀਟਰ ਫਰੀ ਸਟਾਇਲ (ਮੈਨ) ਮੁਕਾਬਲੇ ਵਿੱਚ ਅਨਮੋਲ ਜਿੰਦਲ, ਅਰਜਵ ਰਤਨ ਅਤੇ ਅਮਨਪ੍ਰੀਤ ਸਿੰਘ, 400 ਮੀਟਰ ਫਰੀ ਸਟਾਇਲ (ਲੜਕੇ-3) ਵਿੱਚੋਂ ਭਵਿਆ ਗੁਪਤਾ, ਬਰਿਕਪ੍ਰੀਤ ਸਿੰਘ ਅਤੇ ਕਨਵ ਸ਼ਰਮਾ, 200 ਮੀਟਰ ਬੈਕ ਸਟ੍ਰੋਕ (ਲੜਕੇ-1) ਵਿੱਚ ਓਜ਼ਾ, ਸਮਰੱਥ ਸਿੰਘ, ਵੈਬੱਵ ਸਿੰਘ ਕੋਹਲੀ, 200 ਮੀਟਰ ਬੈਕ ਸਟ੍ਰੋਕ (ਲੜਕੇ-2) ਵਿੱਚੋਂ ਪੁਲਕਿਤ ਨਾਇਰ, ਹਿਤਵਿਕ ਸ਼ਰਮਾ ਅਤੇ ਵਿਦਯੁਤ ਸ਼ਰਮਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ (ਲੜਕੀਆਂ-1) ਦੇ 800 ਮੀਟਰ ਫਰੀ ਸਟਾਇਲ ਮੁਕਾਬਲੇ ਵਿੱਚ ਕਵਿਸ਼ਾ, ਗੁਨਿਕਾ ਅਤੇ ਓਜ਼ਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। (ਲੜਕੀਆਂ-2) ਗਰੁੱਪ ਦੇ 800 ਮੀਟਰ ਫਰੀ ਸਟਾਇਲ ਮੁਕਾਬਲੇ ਵਿੱਚ ਅਨੁਸ਼ਕਾ ਸ਼ਰਮਾ ਨੇ ਪਹਿਲਾ ਅਤੇ ਜਸਲੀਨ ਕੌਰ ਢਿੱਲੋਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।