DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਪ੍ਰਾਇਮਰੀ ਸਕੂਲ ’ਚ ਸਮਰ ਕੈਂਪ ਲਾਇਆ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਸ਼ਾਮਲ ਹੋਏ
  • fb
  • twitter
  • whatsapp
  • whatsapp
featured-img featured-img
ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਮਹਿਮਾਨ। ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 7 ਜੂਨ

Advertisement

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਲੁਧਿਆਣਾ ਵਿੱਚ ਹੈੱਡ ਟੀਚਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ 19ਵੇਂ ਸਮਰ ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੌਰਾਨ ਵਾਤਾਵਰਨ ਦਿਵਸ ਸਬੰਧੀ ਕਰਵਾਏ ਇੱਕ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਉਚੇਚੇ ਤੌਰ ’ਤੇ ਪਹੁੰਚੇ। ਸਕੂਲ ਸਟਾਫ਼ ਨੇ ਉਨ੍ਹਾਂ ਨੂੰ ਬੂਟਾ ਭੇਟ ਕਰਕੇ ਜੀ ਆਇਆਂ ਨੂੰ ਆਖਿਆ।

ਇਸੇ ਤਰ੍ਹਾਂ ਕੈਂਪ ਵਿੱਚ ਵਿਦਿਆਰਥੀਆਂ ਨੇ ਰੁੱਖਾਂ ਦੀ ਮਹੱਤਤਾ ਨੂੰ ਦੱਸਦੀ ਕੋਰੀਓਗ੍ਰਾਫੀ ‘ਮਤ ਕਾਟੋ ਦਿਲ ਦੁਖਤਾ ਹੈ’ ਰਾਹੀਂ ਰੁੱਖ ਨਾ ਕੱਟਣ ਪ੍ਰਤੀ ਜਾਗਰੂਕ ਕੀਤਾ ਗਿਆ। ਕੈਂਪ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਰੁੱਖਾਂ ਦੇ ਲਾਭ ਦੱਸ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ। ਮਲਕੀਤ ਸਿੰਘ ਗਿੱਲ, ਕਰਨ ਕੁਮਾਰ ਪਾਠਕ, ਬਲਦੇਵ ਸਿੰਘ ਵੱਲੋਂ ਰੁੱਖਾਂ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਕੂਲ ਦੇ ਵਿਹੜੇ ਵਿੱਚ ਔਲੇ, ਤੁਲਸੀ ਅਤੇ ਅਸੋਕਾ ਦੇ ਬੂਟੇ ਲਗਾਏ ਗਏ।

ਸਮਾਗਮ ਦੇ ਦੂਜੇ ਸੈਸ਼ਨ ਵਿੱਚ ਸਮਰ ਕੈਂਪ ਦੀਆਂ ਗਤੀਵਿਧੀਆਂ ਬਾਰੇ ਬਾਰੇ ਜਾਣਕਾਰੀ ਦਿੱਤੀ ਗਈ। ਮਾਸਟਰ ਸੁਖਰਾਮ ਵੱਲੋਂ ਰੁੱਖਾਂ ਬਾਰੇ ਆਪਣੀ ਲਿਖੀ ਕਵਿਤਾ ਮੋਟੂ ਪਤਲੂ ਨੂੰ ਸਮਝਾਵੇ ਸੁਣਾਈ। ਸੱਤਿਅਮ ਕੁਮਾਰ ਅਤੇ ਅਮਨ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਸਕੈਚ ਪ੍ਰਦਰਸ਼ਿਤ ਕੀਤੇ ਗਏ। ਸਮਰ ਕੈਂਪ ਵਿੱਚ ਵਧੀਆ ਕਾਰਗੁਜ਼ਾਰੀ ਲਈ ਸ਼ਿਵਾਨੀ, ਜੋਤੀ, ਪ੍ਰੀਤੀ ਕੁਮਾਰੀ, ਬਲਰਾਜ ਸਿੰਘ ਅਤੇ ਗੁਰਨੇਕ ਸਿੰਘ ਨੂੰ ਬੈਗ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਸਕੂਲ ਪ੍ਰਤੀ ਨਿਰਸੁਆਰਥ ਸੇਵਾਵਾਂ ਲਈ ਸਮਾਜ ਸੇਵੀ ਕਰਨ ਪਾਠਕ, ਚਿੱਤਰਕਾਰ ਸੁਖਵੰਤ ਕੁਹਾੜਾ, ਅਮਨ ਕੁਮਾਰ, ਅਨਿਲ ਕੁਮਾਰ, ਨਵਦੀਪ ਕੌਰ ਅਤੇ ਅਮਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਰ ਕੈਂਪ ਲਗਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਕਰਨ ਪਾਠਕ ਵੱਲੋਂ ਬੱਚਿਆਂ ਲਈ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। ਇਸ ਮੌਕੇ ਮਨਮੋਹਨ ਸਿੰਘ ਕਾਕੂ, ਮਨਪ੍ਰੀਤ ਸਿੰਘ, ਮੇਜਰ ਸਿੰਘ ਫੈਟੀ, ਜਸਪ੍ਰੀਤ ਸਿੰਘ, ਅਨੀਤਾ ਦੇਵੀ ਤੇ ਜਗਤਾਰ ਸਿੰਘ ਹਾਜ਼ਰ ਸਨ। ਡੀਈਓ ਪ੍ਰਾਇਮਰੀ ਰਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਦੇ ਸਮਰ ਕੈਂਪ ਅਤੇ ਭਾਈਚਾਰੇ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਮੁਖੀ ਨਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

Advertisement
×