ਪੱਤਰ ਪ੍ਰੇਰਕ
ਮਾਛੀਵਾੜਾ, 18 ਅਪਰੈਲ
ਪੰਜਾਬ ਸਰਕਾਰ ਦੇ ਪੰਚਾਇਤੀ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਸੁਖਵਿੰਦਰ ਸਿੰਘ ਗਿੱਲ ਨੇ ਮਾਛੀਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ਵਿਚ ਆਉਣ ਦਾ ਮੌਕਾ ਦਿੱਤਾ ਹੈ ਅਤੇ ਸੁਖਵਿੰਦਰ ਸਿੰਘ ਗਿੱਲ ਵਰਗੇ ਇੱਕ ਮਿਹਨਤੀ ਵਰਕਰ, ਜਿਸ ਨੇ ਪਾਰਟੀ ਲਈ ਤਨਦੇਹੀ ਨਾਲ ਕੰਮ ਕੀਤਾ ਉਸ ਨੂੰ ਇਹ ਅਹੁਦਾ ਦੇ ਕੇ ਨਿਵਾਜ਼ਿਆ।
ਮੰਤਰੀ ਸੌਂਦ ਨੇ ਕਿਹਾ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਦੇ ਵਿਕਾਸ ਲਈ ਜਿਸ ਵਿਚ ਯਾਦਗਾਰੀ ਵਿਸ਼ਾਲ ਗੇਟ ਸਮੇਤ ਹੋਰ ਜੋ ਵੀ ਮੰਗਾਂ ਹਨ ਉਹ ਧਿਆਨ ਵਿਚ ਲਿਆਂਦੀਆਂ ਹਨ ਉਨ੍ਹਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਗਿੱਲ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਹੈ ਉਦੋਂ ਤੋਂ ਸਿਰਤੋੜ ਮਿਹਨਤ ਕਰ ਰਹੇ ਹਨ ਅਤੇ ਅਜਿਹੇ ਜੁਝਾਰੂ ਤੇ ਵਰਕਰਾਂ ਸਦਕਾ ‘ਆਪ’ ਸਰਕਾਰ ਸੱਤਾ ਵਿਚ ਆਈ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਅਸ਼ੋਕ ਸੂਦ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਮੱਕੜ, ਅਮਨਦੀਪ ਸਿੰਘ ਤਨੇਜਾ, ਨੀਰਜ ਕੁਮਾਰ, ਹਰਵਿੰਦਰ ਕੌਰ (ਸਾਰੇ ਕੌਂਸਲਰ), ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸੁਸ਼ੀਲ ਲੂਥਰਾ, ਗੁਰਨਾਮ ਸਿੰਘ ਨਾਗਰਾ, ਰਾਜੀਵ ਕੌਸ਼ਲ, ਪ੍ਰਦੀਪ ਮਲਹੋਤਰਾ, ਅਰਵਿੰਦਰਪਾਲ ਸਿੰਘ ਵਿੱਕੀ, ਸ਼ਸ਼ੀ ਭਾਟੀਆ, ਬਲਵਿੰਦਰ ਸਿੰਘ ਮਾਨ, ਹਰਕੇਸ਼ ਨਹਿਰਾ, ਮੇਜਰ ਸਿੰਘ ਰਹੀਮਾਬਾਦ, ਜਤਿਨ ਚੌਰਾਇਆ, ਤੇਜਿੰਦਰਪਾਲ ਡੀ.ਸੀ. (ਸਾਰੇ ਆੜ੍ਹਤੀ), ਬਲਜਿੰਦਰ ਸਿੰਘ ਰਿੰਕੂ, ਪ੍ਰਵੀਨ ਮੱਕੜ, ਅੰਮ੍ਰਿਤਾ ਪੁਰੀ, ਪ੍ਰਿੰਸ ਮਿੱਠੇਵਾਲ, ਸਰਪੰਚ ਬਲਪ੍ਰੀਤ ਸਿੰਘ ਸਮਸ਼ਪੁਰ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਸੁਖਜਿੰਦਰ ਸਿੰਘ ਪਵਾਤ, ਦਵਿੰਦਰ ਸਿੰਘ ਬਵੇਜਾ, ਰਾਜੇਸ਼ ਲੀਹਲ, ਕਮਾਂਡੈਂਟ ਰਛਪਾਲ ਸਿੰਘ, ਛਿੰਦਰਪਾਲ ਸਮਰਾਲਾ, ਹਰਦੀਪ ਓਸ਼ੋ, ਰਣਧੀਰ ਸਿੰਘ ਧੀਰਾ, ਹਰਮਿੰਦਰ ਸਿੰਘ ਗਿੱਲ, ਨਿਰੰਜਨ ਨੂਰ, ਪ੍ਰਦੀਪ ਸਿੰਘ, ਰਣਜੀਤ ਸਿੰਘ ਜੀਤੀ, ਸੁਰਿੰਦਰ ਨਾਗਪਾਲ, ਜਗੀਰ ਸਿੰਘ ਲੌਂਗੀਆ, ਪੀਏ ਨਵਜੀਤ ਸਿੰਘ ਉਟਾਲਾਂ, ਸਤਨਾਮ ਸਿੰਘ ਗੰਭੀਰ, ਨਰਿੰਦਰਪਾਲ ਨਿੰਦੀ ਵੀ ਮੌਜੂਦ ਸਨ।
ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ: ਗਿੱਲ
ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀ ਬੋਰਡ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇਗਾ।