ਸ਼ੂਗਰ ਮਿੱਲ ਬੁੱਢੇਵਾਲ ਨੂੰ ਗੰਨੇ ਦੀਆਂ ਵਧੀਆ ਕਿਸਮਾਂ ਦੀ ਪੈਦਾਵਾਰ ਲਈ ਐਵਾਰਡ
ਪੱਤਰ ਪ੍ਰੇਰਕ
ਪਾਇਲ, 8 ਜੁਲਾਈ
ਡਾ. ਭੀਮ ਰਾਓ ਅੰਬੇਡਕਰ ਭਵਨ ਦਿੱਲੀ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਰਾਜ ਮੰਤਰੀ ਨਿਮੁਬੇਨ ਜੈਅੰਤੀਬਾਈ ਵੱਲੋਂ ਗੰਨਾ ਮਿੱਲ ਬੁੱਢੇਵਾਲ ਦੇ ਮੈਂਬਰ ਤੇ ਡਾਇਰੈਕਟਰਾਂ ਦਾ ਗੰਨੇ ਦੀਆਂ ਵਧੀਆ ਕਿਸਮਾਂ ਦੀ ਪੈਦਾਵਾਰ ਕਰਨ ਲਈ ਸਨਮਾਨ ਕੀਤਾ ਗਿਆ। ਸ਼ੂਗਰ ਖੰਡ ਮਿੱਲ ਬੁੱਢੇਵਾਲ ਦੇ ਡਾਇਰੈਕਟਰ ਨੰਬਰਦਾਰ ਹਾਕਮ ਸਿੰਘ ਨਸਰਾਲੀ ਨੇ ਦੱਸਿਆ ਕਿ ਗੰਨੇ ਦੀਆਂ ਵਧੀਆਂ ਕਿਸਮਾਂ ਦਾ ਉਤਪਾਦਨ ਕਰਨ ’ਤੇ ਗੰਨਾ ਮਿੱਲ ਬੁੱਢੇਵਾਲ ਬੋਰਡ ਦੇ ਮੈਂਬਰਾਂ ਅਤੇ ਡਾਇਰੈਕਟਰਾਂ ਦਾ ਸਾਲ 2023-24 ਲਈ ਕੇਨ ਡਿਵੈਲਪਮੈਂਟ ਇੰਡੀਆ ਵੱਲੋਂ ਦੇਸ਼ ਭਰ ਤੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਮਿੱਲ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਇਸ ਮੌਕੇ ਐੱਮਡੀ ਸੋਨੂੰ ਦੁੱਗਲ, ਚੇਅਰਮੈਨ ਸ਼ੂਗਰ ਫੈਡਰੇਸ਼ਨ ਪੰਜਾਬ ਨਵਦੀਪ ਸਿੰਘ ਜੀਦਾ, ਚੇਅਰਮੈਨ ਗੰਨਾ ਮਿੱਲ ਬੁੱਢੇਵਾਲ ਜ਼ੋਰਾਵਰ ਸਿੰਘ ਮੁੰਡੀਆਂ, ਵਾਈਸ ਚੇਅਰਮੈਨ ਤਰਲੋਚਨ ਸਿੰਘ, ਡਾਇਰੈਕਟਰ ਹਾਕਮ ਸਿੰਘ ਨਸਰਾਲੀ, ਡਾਇਰੈਕਟਰ ਜਾਗਰ ਸਿੰਘ, ਡਾਇਰੈਕਟਰ ਦਵਿੰਦਰ ਸਿੰਘ, ਡਾਇਰੈਕਟਰ ਹਰਬੰਸ ਸਿੰਘ, ਡਾਇਰੈਕਟਰ ਹਰਪ੍ਰੀਤ ਸਿੰਘ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸੁਖਦੀਪ ਸਿੰਘ ਜੀ ਐੱਮ, ਸੁਪਰਡੈਂਟ ਪੁਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ।