ਵਿਦਿਆਰਥੀਆਂ ਵੱਲੋਂ ਉਦਯੋਗਿਕ ਇਕਾਈ ਦਾ ਦੌਰਾ
ਖਾਲਸਾ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਤਕਨਾਲੋਜੀ ਫਾਰ ਵਿਮੈੱਨ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਕਾਲਜ ਦੇ ਐਮਬੀਏ, ਬੀਬੀਏ ਅਤੇ ਬੀਕਾਮ ਆਨਰ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇੰਨਾਂ ਵਿੱਚੋਂ ਐਮਬੀਏ ਪਹਿਲਾ ਸਾਲ ਦੇ ਵਿਦਿਆਰਥੀਆਂ ਨੂੰ...
Advertisement
ਖਾਲਸਾ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਤਕਨਾਲੋਜੀ ਫਾਰ ਵਿਮੈੱਨ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਕਾਲਜ ਦੇ ਐਮਬੀਏ, ਬੀਬੀਏ ਅਤੇ ਬੀਕਾਮ ਆਨਰ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇੰਨਾਂ ਵਿੱਚੋਂ ਐਮਬੀਏ ਪਹਿਲਾ ਸਾਲ ਦੇ ਵਿਦਿਆਰਥੀਆਂ ਨੂੰ ਆਰਤੀ ਇੰਟਰਨੈਸ਼ਨਲ, ਬੀਬੀਏ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਰੇਲ ਕੋਚ ਫੈਕਟਰੀ, ਕਪੂਰਥਲਾ, ਬੀਬੀਏ ਦੂਜਾ ਸਾਲ ਦੇ ਵਿਦਿਆਰਥੀਆਂ ਨੂੰ ਜੀਐਨਏ ਫਗਵਾੜਾ ਅਤੇ ਬੀਬੀਏ ਪਹਿਲਾ ਸਾਲ ਦੇ ਵਿਦਿਆਰਥੀਆਂ ਨੂੰ ਰੈਲਸਨ ਆਟੋ ਇਕਾਈ ਦਾ ਦੌਰਾ ਕਰਵਾਇਆ ਗਿਆ। ਇਸੇ ਤਰ੍ਹਾਂ ਬੀਕਾਮ ਆਨਰਜ਼ ਦੇ ਵਿਦਿਆਰਥੀਆਂ ਨੂੰ ਗੰਗਾ ਅਕਰੋਵੂਲ ਕੰਪਨੀ ਦਾ ਦੌਰਾ ਕਰਵਾਇਆ ਗਿਆ। ਇੰਨਾਂ ਉਦਯੋਗਿਕ ਇਕਾਈਆਂ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਇਕਾਈਆਂ ਵਿੱਚ ਤਿਆਰ ਹੋ ਰਹੇ ਉਤਪਾਦਾਂ, ਉਨ੍ਹਾਂ ਦੀ ਮਾਰਕੀਟਿੰਗ ਦੇ ਨਾਲ ਨਾਲ ਹੋਰ ਕਈ ਤਜਰਬੇ ਹਾਸਲ ਕੀਤੇ।
Advertisement
Advertisement
Advertisement
×