ਵਿਦਿਆਰਥੀਆਂ ਨੇ ਜੈਪੁਰ ਦਾ ਟੂਰ ਲਾਇਆ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਦਾ ਵਿੱਦਿਅਕ ਟੂਰ ਜੈਪੁਰ (ਰਾਜਸਥਾਨ) ਲਈ ਕੀਤਾ ਗਿਆ। ਟੂਰ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕਾਗਜ਼ੀ ਫੈਕਟਰੀ ਦਾ ਦੌਰਾ ਕੀਤਾ। ਉਨ੍ਹਾਂ ਲੋਕ ਨਾਚ, ਉੱਠ ਦੀ ਸਵਾਰੀ, ਰਵਾਇਤੀ...
Advertisement
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਦਾ ਵਿੱਦਿਅਕ ਟੂਰ ਜੈਪੁਰ (ਰਾਜਸਥਾਨ) ਲਈ ਕੀਤਾ ਗਿਆ। ਟੂਰ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕਾਗਜ਼ੀ ਫੈਕਟਰੀ ਦਾ ਦੌਰਾ ਕੀਤਾ। ਉਨ੍ਹਾਂ ਲੋਕ ਨਾਚ, ਉੱਠ ਦੀ ਸਵਾਰੀ, ਰਵਾਇਤੀ ਖੇਡਾਂ, ਮਿੱਟੀ ਕਲਾ, ਸੱਭਿਆਚਾਰਕ ਪ੍ਰਦਰਸ਼ਨ ਅਤੇ ਰਾਜਸਥਾਨੀ ਭੋਜਨ ਦਾ ਸੁਆਦ ਵੀ ਲੁਤਫ਼ ਉਠਾਇਆ। ਦੂਜੇ ਦਿਨ ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ। ਬਿਰਲਾ ਮੰਦਰ ਦੀ ਯਾਤਰਾ ਨੇ ਇਸ ਦੌਰੇ ਨੂੰ ਆਧਿਆਤਮਿਕ ਛੋਹ ਦਿੱਤੀ । ਸਕੂਲ ਪ੍ਰਿੰਸਿਪਲ ਡਾ. ਮੋਨਿਕਾ ਨੇ ਇਸ ਦੌਰੇ ਦੀ ਸਫਲਤਾ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਸਿਖਿਆਦਾਇਕ ਟੂਰ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ।
Advertisement
Advertisement
×

