ਖੇਡਾਂ ’ਚ ਛਾਏ ਦਿ ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀ
ਦਿ ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਨੇ ਜ਼ੋਨਲ ਪੱਧਰ ਦੇ ਟੂਰਨਾਮੈਂਟ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। 7ਵੀਂ ਦੀ ਜਸਲੀਨ ਕੌਰ ਨੇ 100 ਮੀਟਰ ਤੇ 200 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ। ਦਮਨਪ੍ਰੀਤ ਕੌਰ ਨੇ...
Advertisement
ਦਿ ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਨੇ ਜ਼ੋਨਲ ਪੱਧਰ ਦੇ ਟੂਰਨਾਮੈਂਟ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। 7ਵੀਂ ਦੀ ਜਸਲੀਨ ਕੌਰ ਨੇ 100 ਮੀਟਰ ਤੇ 200 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ। ਦਮਨਪ੍ਰੀਤ ਕੌਰ ਨੇ ਡਿਸਕਸ ਥਰੋਅ ’ਚ ਦੂਜਾ, ਖ਼ੁਸ਼ੀ ਨੇ ਹਰਡਲ 80 ਮੀਟਰ ਦੌੜ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 9ਵੀਂ ਦੇ ਅਤੁਲਿਆ ਨੇ 400 ਮੀਟਰ ਤੇ 200 ਮੀਟਰ ਦੌੜਾਂ ਅਤੇ 7ਵੀਂ ਦੇ ਗੁਰਫ਼ਤਹਿ ਸਿੰਘ ਨੇ ਅੜਿੱਕਾ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਕਤ ਵਿਦਿਆਰਥੀਆਂ ਦੀ ਜ਼ਿਲਾ ਪੱਧਰ ਲਈ ਚੋਣ ਹੋਈ। ਸਕੂਲ ਪ੍ਰਿੰਸੀਪਲ ਰਸ਼ਮੀ ਸ਼ਰਮਾ, ਮੈਡਮ ਭਜਨ ਅਤੇ ਡੀ.ਪੀ.ਗੁਰਿੰਦਰ ਸਿੰਘ, ਡੀ.ਪੀ. ਜੈਸਮੀਨ ਕੌਰ ਨੇ ਜੇਤੂਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
Advertisement
Advertisement
×