ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਕਸ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਯੋਗ

ਪੱਤਰ ਪ੍ਰੇਰਕ ਸਮਰਾਲਾ, 21 ਜੂਨ ਮੈਕਸ ਆਰਥਰ ਮੈਕਾਲ਼ਿਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕ ਧਰਤੀ ਅਤੇ ਇਕ ਜੀਵਨ ਲਈ ਯੋਗਾ ਵਿਸ਼ੇ ਉੱਪਰ ਆਧਾਰਿਤ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਅਧੀਨ ਨਰਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਧਿਆਪਕਾਂ ਦੁਆਰਾ...
Advertisement

ਪੱਤਰ ਪ੍ਰੇਰਕ

ਸਮਰਾਲਾ, 21 ਜੂਨ

Advertisement

ਮੈਕਸ ਆਰਥਰ ਮੈਕਾਲ਼ਿਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕ ਧਰਤੀ ਅਤੇ ਇਕ ਜੀਵਨ ਲਈ ਯੋਗਾ ਵਿਸ਼ੇ ਉੱਪਰ ਆਧਾਰਿਤ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਅਧੀਨ ਨਰਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਧਿਆਪਕਾਂ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਬੈਠਿਆਂ ਹੀ ਆਪਣੇ ਮਾਪਿਆਂ ਦੀ ਨਿਗਰਾਨੀ ਅਧੀਨ ਪ੍ਰਕਿਰਤੀ ਅਤੇ ਚੰਗੀ ਸਿਹਤ ਵਿੱਚ ਸਹੀ ਸੰਬੰਧਾਂ ਲਈ ਯੋਗ ਆਸਣਾਂ ਦੀ ਮਹੱਤਤਾ ਉੱਪਰ ਆਧਾਰਿਤ ਵੱਖ-ਵੱਖ ਗਤੀਵਿਧੀਆਂ ਕਰਕੇ ਯੋਗ ਆਸਣਾਂ ਰਾਹੀਂ ਤੰਦਰੁਸਤ ਅਤੇ ਨਿਰੋਗ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ।

ਇਨ੍ਹਾਂ ਗਤੀਵਿਧੀਆਂ ਅਧੀਨ ਜਿੱਥੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਸਿਹਤ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਨੇਚਰ ਵਾਕ, ਲਾਫਿੰਗ ਯੋਗਾ, ਕਰਾਫਟ ਅਤੇ ਫਿੰਗਰ ਪ੍ਰਿੰਟ ਗਤੀਵਿਧੀ ਰਾਹੀਂ ਯੋਗ ਆਸਣਾਂ ਨੂੰ ਰਚਨਾਤਮਕ ਖੇਡ ਦੇ ਤੌਰ ਤੇ ਅਪਣਾਉਣ ਦੀ ਸਿੱਖਿਆ ਦਿੱਤੀ ਗਈ ਉੱਥੇ ਹੀ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੀ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਮਨੁੱਖੀ ਸਰੀਰ ਵਿੱਚ ਅਰੋਗਤਾ, ਲਚਕਤਾ ਅਤੇ ਸਹੀ ਸੰਤੁਲਨ ਬਣਾਉਣ ਲਈ ਪ੍ਰਚਲਿਤ ਵੱਖ-ਵੱਖ ਯੋਗ ਆਸਣ ਜਿਵੇਂ ਭੁਜੰਆਸਣ, ਵਿਆਮ ਆਸਣ ਆਦਿ ਬੜੇ ਹੀ ਉਤਸਾਹ ਪੂਰਵਕ ਢੰਗ ਨਾਲ ਕੀਤੇ। ਇਸੇ ਤਰ੍ਹਾਂ ਮਿਡਲ ਵਿੰਗ ਦੇ ਵਿਦਿਆਰਥੀਆਂ ਨੇ ਵੀ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਨਾ ਸਿਰਫ ਯੋਗ ਆਸਣਾਂ ਦਾ ਅਭਿਆਸ ਕੀਤਾ ਬਲਕਿ ਯੋਗਾ ਅਭਿਆਸ ‘ਮਾਨਸਿਕ ਅਤੇ ਸਰੀਰਕ ਤੌਰ ਤੇ ਮਨੁੱਖ ਦੇ ਜੀਵਨ ਵਿੱਚ ਕਿਵੇਂ ਫਾਇਦੇਮੰਦ ਹੁੰਦਾ ਹੈ ‘ ਵਿਸ਼ੇ ਉੱਪਰ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਵੀ ਸਕੂਲ ਵੱਲੋਂ ਜਾਰੀ ਕੀਤੇ ਇਕ ਆਨਲਾਈਨ ‘ਯੋਗਾ ਕੁਇਜ਼’ ਵਿੱਚ ਭਾਗ ਲੈਂਦਿਆਂ ਯੋਗਾ ਦਿਵਸ ਦੇ ਇਤਿਹਾਸ ਅਤੇ ਇਸ ਦੀ ਜੀਵਨ ਵਿੱਚ ਮਹੱਤਤਾ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਸਕੂਲ ਪ੍ਰਿੰਸੀਪਲ ਡਾ.ਮੋਨਿਕਾ ਮਲਹੋਤਰਾ ਦੁਆਰਾ ਜਿੱਥੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਇਹਨਾਂ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਸਰਗਰਮ ਸ਼ਮੂਲੀਅਤ ਦੀ ਸਲਾਂਘਾ ਕੀਤੀ ਗਈ ਉੱਥੇ ਹੀ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਹਰੇਕ ਕਲਾਸ ਦੇ ਸਭ ਤੋਂ ਵਧੀਆ ਗਤੀਵਿਧੀ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੂੰ ਈ -ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕਰਕੇ ਉਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ।

Advertisement