ਏਵੀਓਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਏਵੀਓਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ 69ਵੀਂ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਪਦਾਰਥਜੀਤ ਸਿੰਘ ਨੇ ਹੈਂਡਬਾਲ ਅੰਡਰ-19 ਲੜਕੇ ਵਿਚ ਸਟੇਟ...
Advertisement
ਏਵੀਓਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ 69ਵੀਂ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਪਦਾਰਥਜੀਤ ਸਿੰਘ ਨੇ ਹੈਂਡਬਾਲ ਅੰਡਰ-19 ਲੜਕੇ ਵਿਚ ਸਟੇਟ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਤੇਜਿੰਦਰ ਪਾਲ ਸਿੰਘ, ਵਾਈਸ ਪ੍ਰਧਾਨ ਹਰਿੰਦਰ ਪਾਲ ਸਿੰਘ, ਸੈਕਰੇਟਰੀ ਸਿਮਰਨਪ੍ਰੀਤ ਕੌਰ ਨੇ ਬੱਚਿਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਸਪੋਰਟਸ ਟੀਚਰਜ਼ ਅਮਰੀਕ ਸਿੰਘ, ਕਿਰਨਜੀਤ ਕੌਰ ਅਤੇ ਕਰਨਪ੍ਰੀਤ ਸਿੰਘ ਵਲੋਂ ਬੱਚਿਆਂ ਨੂੰ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਕੋਆਰਡੀਨੇਟਰ ਮਨਦੀਪ ਕੌਰ ਸੇਖੋਂ, ਚੀਫ਼ ਐਡਮਿੰਨ ਅਫਸਰ ਜਸਕਰਨ ਸਿੰਘ ਅਤੇ ਮਹਿਕਦੀਪ ਕੌਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement
×