DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਮਐੱਲਡੀ ਸਕੂਲ ’ਚ ਵਿਦਿਆਰਥੀ ਕੌਂਸਲ ਦੀ ਇਨਵੈਸਚਰ ਸੈਰੇਮਨੀ

ਜਸਕੀਰਤ ਸਿੰਘ ਹੈੱਡ-ਬੁਆਏ ਤੇ ਸੁਖਮਨਦੀਪ ਕੌਰ ਹੈੱਡ-ਗਰਲ ਬਣੇ

  • fb
  • twitter
  • whatsapp
  • whatsapp
featured-img featured-img
ਪ੍ਰਿੰਸੀਪਲ ਬਲਦੇਵ ਬਾਵਾ ਨਾਲ ਚੁਣੇ ਗਏ ਹੈੱਡ ਬੁਆਏ ਤੇ ਹੈੱਡ ਗਰਲ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 25 ਮਈ

Advertisement

ਨੇੜਲੇ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥੀ ਕੌਂਸਲ ਦੀ ਇਨਵੈਸਚਰ ਸੈਰੇਮਨੀ ਹੋਈ। ਇਸ ਵਿੱਚ ਸਕੂਲ ਦੇ ਵੱਖ-ਵੱਖ ਹਾਊਸਾਂ ਸ਼ਹੀਦ ਲਾਲਾ ਲਾਜਪਤ ਰਾਏ ਹਾਊਸ, ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਰਾਜਗੁਰੂ ਹਾਊਸ ਅਤੇ ਸ਼ਹੀਦ ਸੁਖਦੇਵ ਹਾਊਸ ਦੇ ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ। ਹਰ ਵਿਦਿਆਰਥੀ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਮੌਕਾ ਦੇਣ ਦੀ ਯੋਜਨਾ ਉਲੀਕੀ ਗਈ।

Advertisement

ਸਾਰੇ ਕਲਾਸ ਇੰਚਾਰਜਾਂ ਨੇ ਆਪੋ-ਆਪਣੀ ਕਲਾਸ ਦੇ ਹੈੱਡ-ਵਿਦਿਆਰਥੀਆਂ ਦੇ ਬੈਜ ਲਾ ਕੇ ਹੌਸਲਾ-ਅਫਜ਼ਾਈ ਕੀਤੀ। ਸਕੂਲ ਦਾ ਹੈੱਡ-ਬੁਆਏ ਜਸਕੀਰਤ ਸਿੰਘ, ਹੈੱਡ-ਗਰਲ ਸੁਖਮਨਦੀਪ ਕੌਰ, ਸਪੋਰਟਸ ਹੈੱਡ-ਬੁਆਏ ਜੋਬਨਜੋਤ ਸਿੰਘ, ਸਪੋਰਟਸ ਹੈੱਡ-ਗਰਲ ਨਵਦੀਪ ਕੌਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਹਾਊਸਾਂ ਦੇ ਕੈਪਟਨ ਤੇ ਵਾਈਸ ਕੈਪਟਨ ਚੁਣੇ ਗਏ। ਇਨ੍ਹਾਂ ਵਿੱਚ ਰਾਜਕਰਨ ਸਿੰਘ, ਅਰਮਾਨਵੀਰ ਕੌਰ, ਸੁਖਮਨ ਸਿੰਘ, ਕਰੂਨਾ ਸਹਿਜਪਾਲ, ਜਗਦੀਪ ਸਿੰਘ, ਲਵਲੀਨ ਕੌਰ, ਮਨਵੀਰ ਸਿੰਘ, ਮਨਵੀਰ ਕੌਰ ਸ਼ਾਮਲ ਸਨ।

ਇਸ ਮੌਕੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜਸਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਸੁਖਦੀਪ ਕੌਰ, ਬਿੰਦਰਪਾਲ ਸਿੰਘ, ਗੁਰਚਰਨ ਸਿੰਘ, ਗੁਰਿੰਦਰਪਾਲ ਸਿੰਘ, ਤੇਜਿੰਦਰਪਾਲ ਸਿੰਘ, ਹਰਵਿੰਦਰ ਸਿੰਘ ਡੀਪੀਈ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।

Advertisement
×