ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਡਾ. ਅੰਮ੍ਰਿਤ ਕੌਰ ਚਾਵਲਾ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਿਕਜੋਤ ਸਿੰਘ ਦੀ ਯੋਗ ਅਗਵਾਈ ਹੇਠ ਲੇਬਰ ਚੌਂਕ ਸਮਰਾਲਾ ਵਿਚ ਐੱਚਆਈਵੀ/ਏਡਜ਼ ਸਬੰਧੀ ਨੁੱਕੜ ਨਾਟਕ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਐੱਚਆਈਵੀ/ਏਡਜ਼ ਇਕ ਭਿਆਨਕ ਬਿਮਾਰੀ ਹੈ ਜੋ ਅਸੁਰੱਖਿਅਤ ਯੋਨ ਸਬੰਧਾਂ, ਐੱਚਆਈਵੀ ਪ੍ਰਭਾਵਿਤ ਸਰਿੰਜਾਂ ਸੂਈਆਂ ਦੀ ਵਰਤੋਂ ਕਰਨ, ਪ੍ਰਭਾਵਿਤ ਖੂਨ ਚੜ੍ਹਾਉਣ ਨਾਲ ਅਤੇ ਐੱਚਆਈਵੀ ਗ੍ਰਸਤ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੱਚੇ ਨੂੰ ਐੱਚਆਈਵੀ ਹੋਣ ਤੋਂ ਬਚਾਇਆ ਜਾ ਸਕਦਾ ਹੈ, ਜੇਕਰ ਡਿਲੀਵਰੀ ਸਿਵਲ ਹਸਪਤਾਲ ਵਿਚ ਕਰਵਾਈ ਜਾਵੇ ਸਹੀ ਟਾਈਮ ਤੇ ਬੱਚੇ ਨੂੰ ਏਆਰਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਏਡਜ਼ ਗ੍ਰਸਤ ਵਿਅਕਤੀ ਨਾਲ ਭੇਦਭਾਵ ਨਾ ਕੀਤਾ ਜਾਵੇ। ਨੁੱਕੜ ਨਾਟਕ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਨਸ਼ੇ ਸੰਬੰਧੀ ਜਾਗਰੂਕਤਾ ਕੀਤੀ। ਇਸ ਸਮੇਂ ਹਰਮਨਪ੍ਰੀਤ ਸਿੰਘ ਲੈਬ. ਟੈਕਨੀਕਲ, ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਕੌਂਸਲਰ ਆਈਸੀਟੀਸੀ ਸਿਵਲ ਹਸਪਤਾਲ ਸਮਰਾਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।