ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ‘ਨੁੱਕੜ ਨਾਟਕ-2025’ ਰਾਹੀਂ ਲੋਕਾਂ ਨੂੰ ਸੱਭਿਆਚਾਰਕ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕੀਤਾ। ਇਸ ਨੁੱਕੜ ਨਾਟਕ ਪ੍ਰੋਗਰਾਮ ਵਿੱਚ ਸੀਨੀਅਰ ਅਤੇ ਜੂਨੀਅਰ ਦੋਵਾਂ ਵਿੰਗਾਂ ਦੇ ਵਿਦਿਆਰਥੀਆਂ ਦੀਆਂ 15 ਟੀਮਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਰੋਜ਼ ਗਾਰਡਨ ਵਿੱਚ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਹੋਕਾ ਦਿੰਦਿਆਂ ਨੁੱਕੜ ਨਾਟਕ ‘ਪੰਜਾਬ ਬੋਲਦਾ’, ਮਰਦਾਂ ਦੀ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਦਾ ਨਾਟਕ ‘ਮਰਦ ਕਾ ਦਰਦ’, ‘ਹਿੰਸਾ ਅਤੇ ਇਸ ਦੇ ਨਤੀਜੇ’, ‘ਸ਼ੋਸ਼ਲ ਮੀਡੀਆ ਦੇ ਪ੍ਰਭਾਵ’ ਆਦਿ ਵਿਸ਼ਿਆਂ ’ਤੇ ਨੁੱਕੜ ਨਾਟਕ ਖੇਡ ਕੇ ਨਾ ਸਿਰਫ ਚੰਗੇ ਸੁਨੇਹੇ ਦਿੱਤੇ ਸਗੋਂ ਆਪਣੀ ਕਲਾ ਦੇ ਜੌਹਰ ਵੀ ਦਿਖਾਏ। ਇਸੇ ਤਰ੍ਹਾਂ ਜੂਨੀਅਰ ਵਿੰਗ ਦੀਆਂ 39 ਟੀਮਾਂ ਨੇ ਰੱਖ ਬਾਗ ਵਿੱਚ ਨੌਜਵਾਨ ਸਸ਼ਕਤੀਕਰਨ, ਵਾਤਾਵਰਣ ਜਾਗਰੂਕਤਾ, ਲਿੰਗ ਸਮਾਨਤਾ ਅਤੇ ਸਮਾਜਿਕ ਏਕਤਾ ਆਦਿ ਵਿਸ਼ਿਆਂ ’ਤੇ ਨੁੱਕੜ ਨਾਟਕਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਦੌਰਾਨ ਬ੍ਰਿਜ ਮੋਹਨ ਭਾਰਦਵਾਜ ਅਤੇ ਬਲਵਿੰਦਰ ਵੱਲੋਂ ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਵਧੀਆ ਨੁੱਕੜ ਨਾਟਕ ਕਰਨ ਵਾਲੀਆਂ ਟੀਮਾਂ ਦੀ ਚੋਣ ਕੀਤੀ। ਵਿਦਿਆਰਥੀ ਭਲਾਈ ਦੇ ਡਾਇਰੈਕਟਰ ਡਾ. ਸਵਪਨ ਚਾਨਣਾ ਨੇ ਵਿਦਿਆਰਥੀਆਂ ਵੱਲੋਂ ਵਧੀਆ ਵਿਸ਼ਿਆਂ ਦੀ ਚੋਣ ਕਰਨ ਲਈ ਸ਼ਲਾਘਾ ਕੀਤੀ। ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੇ ਅੰਦਰ ਲੁਕੀ ਕਲਾ ਨੂੰ ਉਭਾਰਨ ਦਾ ਮੌਕਾ ਦਿੰਦੇ ਹਨ ਸਗੋਂ ਉਨ੍ਹਾਂ ਨੂੰ ਸਮਾਜ ਨਾਲ ਜੋੜੀ ਰੱਖਣ ਦਾ ਕੰਮ ਵੀ ਕਰਦੇ ਹਨ।
+
Advertisement
Advertisement
Advertisement
Advertisement
Advertisement
×