DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦਾਂ ਦੇ ਬੁੱਤਾਂ ਨੂੰ ਨਹੀਂ ਮਿਲ ਰਹੀ ਢੁੱਕਵੀਂ ਥਾਂ

ਮੇਜਰ ਭੁਪਿੰਦਰ ਸਿੰਘ ਦਾ ਬੁੱਤ ਪਹਿਲਾਂ ਵਾਲੀ ਥਾਂ ’ਤੇ ਲਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਰੋਜ਼ ਗਾਰਡਨ ਨੇੜੇ ਲਾਇਆ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਨਾਲ ਪਿਆ ਟੈਂਕ। -ਫੋਟੋ: ਧੀਮਾਨ
Advertisement
ਦੇਸ਼ ਲਈ ਸ਼ਹਾਦਤਾਂ ਦੇਣ ਵਾਲੇ ਫੌਜੀਆਂ ਦੇ ਬੁੱਤਾਂ ਨੂੰ ਸ਼ਹਿਰ ਵਿੱਚ ਢੁੱਕਵੀਂ ਥਾਂ ਨਹੀਂ ਮਿਲ ਰਹੀ। ਵਿਕਾਸ ਦੇ ਨਾਮ ’ਤੇ ਮੇਜਰ ਭੁਪਿੰਦਰ ਸਿੰਘ ਅਤੇ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤਾਂ ਨੂੰ ਇੱਕ ਤੋਂ ਬਾਅਦ ਦੂਜੀ ਥਾਂ ’ਤੇ ਬਦਲਣ ਨਾਲ ਸਮਾਜ ਵਿੱਚ ਗਲਤ ਪ੍ਰਭਾਵ ਜਾ ਰਿਹਾ ਹੈ। ਹੁਣ ਕਈ ਜਥੇਬੰਦੀਆਂ ਵੱਲੋਂ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਪੁਰਾਣੀ ਥਾਂ ’ਤੇ ਦੁਬਾਰਾ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਹਰ ਦੇਸ਼ ਅਤੇ ਕੌਮ ਆਪਣੇ ਸ਼ਹੀਦਾਂ ਨੂੰ ਬਣਦਾ ਸਨਮਾਨ ਦਿੰਦੇ ਹਨ ਪਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵਿਕਾਸ ਦੇ ਨਾਮ ’ਤੇ ਸ਼ਹੀਦਾਂ ਦੇ ਬੁੱਤਾਂ ਨੂੰ ਵੀ ਢੁੱਕਵੀਂ ਥਾਂ ਨਹੀਂ ਮਿਲ ਰਹੀ। ਚਾਰ ਕੁ ਦਹਾਕੇ ਪਹਿਲਾਂ ਪਰਮਵੀਰ ਚੱਕਰ ਪ੍ਰਾਪਤ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਬੁੱਤ ਸਮਰਾਲਾ ਚੌਕ ਵਿੱਚ ਲੱਗਾ ਸੀ। ਪੰਜ ਸੜਕਾਂ ਵਾਲੇ ਇਸ ਚੌਕ ਦੀ ਥਾਂ ਜਦੋਂ ਟਰੈਫਿਕ ਲਾਈਟਾਂ ਲਾਈਆਂ ਗਈਆਂ ਤਾਂ ਸ਼ਹੀਦ ਨਿਰਮਲਜੀਤ ਸਿੰਘ ਦਾ ਬੁੱਤ ਅਤੇ ਜਹਾਜ਼ ਸਮਰਾਲਾ ਚੌਕ ਵਿੱਚੋਂ ਚੁੱਕ ਕੇ ਨਵੀਆਂ ਕਚਹਿਰੀਆਂ ਵਿੱਚ ਲਗਾ ਦਿੱਤਾ ਗਿਆ। ਭਾਵੇਂ ਹਰ ਸਾਲ ਇੱਥੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਪਰ ਇਹ ਆਮ ਲੋਕਾਂ ਦੀ ਪਹੁੰਚ ਤੋਂ ਪਰ੍ਹੇ ਹੋ ਗਿਆ ਜਿਸ ਕਰਕੇ ਲੁਧਿਆਣਾ ਦੇ ਇਸ ਸ਼ਹੀਦ ਤੋਂ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਅਨਜਾਣ ਹੋ ਗਈ ਹੈ। ਇਸੇ ਤਰ੍ਹਾਂ ਭਾਰਤ ਨਗਰ ਚੌਕ ਵਿੱਚ ਵੀ ਪਹਿਲਾਂ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਉਨ੍ਹਾਂ ਵੱਲੋਂ ਪਾਕਿਸਤਾਨ ਤੋਂ ਜਿੱਤਿਆ ਟੈਂਕ ਰੱਖਿਆ ਹੋਇਆ ਸੀ। ਇਸ ਚੌਕ ਵਿੱਚ ਵੀ ਟਰੈਫਿਕ ਲਾਈਟਾਂ ਲਗਾਉਣ ਕਰਕੇ ਬੁੱਤ ਅਤੇ ਟੈਂਕ ਨੂੰ ਨੇੜੇ ਪੈਂਦੇ ਸਰਕਾਰੀ ਕਾਲਜ ਲੜਕੀਆਂ ਦੇ ਨਾਲ ਲੱਗਦੇ ਪਾਰਕ ਵਿੱਚ ਰੱਖ ਦਿੱਤਾ ਗਿਆ। ਬਾਅਦ ਵਿੱਚ ਫਲਾਈਓਵਰ ਦੇ ਪ੍ਰਾਜੈਕਟ ਕਰਕੇ ਬੁੱਤ ਅਤੇ ਟੈਂਕ ਨੂੰ ਇੱਥੋਂ ਚੁੱਕ ਕੇ ਸ਼ਹਿਰ ਦੇ ਇੱਕ ਖੂੰਜੇ ਰੋਜ਼ ਗਾਰਡਨ ਦੇ ਨੇੜੇ ਲਗਾ ਦਿੱਤਾ ਗਿਆ। ਹੁਣ ਇਨ੍ਹਾਂ ਟਰੈਫਿਕ ਲਾਈਟਾਂ ਦੀ ਥਾਂ ਭਾਵੇਂ ਦੁਬਾਰਾ ਚੌਕ ਬਣਾ ਦਿੱਤਾ ਗਿਆ ਹੈ ਪਰ ਇੱਥੇ ਸ਼ਹੀਦ ਦੇ ਬੁੱਤ ਅਤੇ ਟੈਂਕ ਨੂੰ ਦੁਬਾਰਾ ਰੱਖਣ ਦੀ ਥਾਂ ਇੱਕ ਸਾਈਕਲ ਦਾ ਮਾਡਲ ਰੱਖ ਦਿੱਤਾ ਗਿਆ ਹੈ।

Advertisement

ਪਬਲਿਕ ਐਕਸ਼ਨ ਕਮੇਟੀਦੇ ਨੁਮਾਇੰਦੇ ਕੁਲਦੀਪ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀਆਂ ਤੋਂ ਇਲਾਵਾ ਹੋਰ ਕਈ ਜਥੇਬੰਦੀਆਂ ਵੱਲੋਂ ਰੋਸ ਵੀ ਪ੍ਰਗਟਾਇਆ ਗਿਆ ਸੀ ਅਤੇ ਸ਼ਹੀਦ ਦੇ ਬੁੱਤ ਨੂੰ ਦੁਬਾਰਾ ਇੱਥੇ ਰੱਖਣ ਦੀ ਮੰਗ ਕੀਤੀ ਗਈ ਸੀ। ਸਾਬਕਾ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਵੈਸਟਰਨ ਕਮਾਂਡ ਨੇ ਵੀ ਬੁੱਤ ਅਤੇ ਟੈਂਕ ਪੁਰਾਣੀ ਥਾਂ ’ਤੇ ਸਥਾਪਤ ਕਰਨ ਦੀ ਹਮਾਇਤ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਮੰਗ ਕਰਨ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਹਾਲਾਂ ਤੱਕ ਇਸ ਪਾਸੇ ਕੋਈ ਪਲਾਂਘ ਪੁੱਟੀ ਨਜ਼ਰੀਂ ਨਹੀਂ ਪਈ।

Advertisement

Advertisement
×