DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦਰਸ਼ ਰਾਜਨੀਤੀ ਮੰਚ ਦੀ ਸੂਬਾਈ ਮੀਟਿੰਗ

ਪੰਜਾਬ ਸਰਕਾਰ ਤੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੀ ਮੰਗ
  • fb
  • twitter
  • whatsapp
  • whatsapp
featured-img featured-img
ਮੀਟਿੰਗ ਵਿੱਚ ਹਾਜ਼ਰ ਮੰਚ ਦੇ ਆਗੂ। -ਫੋਟੋ: ਗੁਰਿੰਦਰ ਸਿੰਘ
Advertisement

ਆਦਰਸ਼ ਰਾਜਨੀਤੀ ਮੰਚ ਪੰਜਾਬ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦਿਆਂ ‘ਲੈਂਡ ਪੂਲਿੰਗ ਨੀਤੀ’ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹ ਨੀਤੀ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਪਿੰਡਾਂ ਵਿੱਚ ਉਪਜਾਊ ਜ਼ਮੀਨ ਨੂੰ ਬੰਜਰ ਅਤੇ ਪੱਥਰਾਂ ਦੀਆਂ ਇਮਾਰਤਾਂ ਵਿੱਚ ਤਬਦੀਲ ਕਰੇਗੀ।

ਸਟੇਟ ਕਮੇਟੀ ਦੇ ਸਰਪ੍ਰਸਤ ਕੁਲਦੀਪ ਸਿੰਘ ਚੁਨਾਗਰਾ ਅਤੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਆਸੀ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਇਹ ਜ਼ਮੀਨ ਸਸਤੇ ਵਿੱਚ ਵੇਚਕੇ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਦਾ ਵਪਾਰ ਹੋਵੇਗੀ ਜਦਕਿ ਪੀੜ੍ਹਤ ਕਿਸਾਨ, ਮਜ਼ਦੂਰ ਅਤੇ ਹੋਰ ਲੋਕ ਲੰਬੇ ਸਮੇਂ ਤੱਕ ਸਮਾਜਿਕ ਅਤੇ ਆਰਥਿਕ ਪੀੜਾ ਝੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਪੰਜਾਬ ਦਾ ਸਮੂਹਿਕ ਵਾਤਾਵਰਣ, ਹਵਾ, ਪਾਣੀ ਅਤੇ ਸਮਾਜ ਹੋਰ ਦੂਸ਼ਿਤ ਹੋਵੇਗਾ ਜਦਕਿ ਪਹਿਲਾਂ ਹੀ ਪੰਜਾਬ ਦੀ ਇਕਜੁੱਟ ਸਮਾਜਿਕ, ਆਰਥਿਕ ਖੇਤੀ-ਖੇਤਰ, ਸਨਅਤ, ਰਾਜਨੀਤਕ, ਵਿੱਦਿਅਕ ਅਤੇ ਵਿਰਾਸਤ ਦੇ ਚਾਰ ਹਿੱਸੇ ਕਰਕੇ ਇੱਕ ਸੂਬੀ ਬਣਾਕੇ ਹਰ ਪੱਖ ਵਾਲੇ ਆਰਥਿਕ ਦੀਵਾਲੀਆਪਣ ਵਿੱਚ ਧੱਕ ਦਿੱਤਾ ਗਿਆ ਹੈ।

Advertisement

ਆਗੂਆਂ ਨੇ ਐਲਾਨ ਕੀਤਾ ਕਿ ਆਦਰਸ਼ ਰਾਜਨੀਤੀ ਮੰਚ ਪੰਜਾਬ ਦੇ ਕਿਸਾਨ, ਮਜ਼ਦੂਰ‌ ਅਤੇ ਨੌਜਵਾਨ ਵਰਗ ਤੋਂ ਇਲਾਵਾ ਪੰਜਾਬ ਦੇ ਸਮੂਹ ਨਾਗਰਿਕਾਂ ਦੀ ਪੀੜ੍ਹਤ ਪੀੜ੍ਹੀ ਨੂੰ ਇਨਸਾਫ਼ ਦਿਵਾਉਣ ਲਈ ਹਰ ਸਮੇਂ ਨਾਲ ਖੜ੍ਹਾ ਹੈ ਅਤੇ ਭਵਿੱਖਤ ਪੀੜੀ ਨਾਲ ਵੀ ਸਦਾ ਖੜ੍ਹਾ ਰਹੇਗਾ।

ਉਨ੍ਹਾਂ ਪੰਜਾਬ ਦੀਆ ਸਮੂਹ ਗ੍ਰਾਮ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੈਂਡ ਪੂਲਿੰਗ ਨੀਤੀ ਵਿਰੁੱਧ ਮਤਾ ਪਾਸ ਕਰਕੇ ਇਸ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਸਬੰਧੀ ਤੁਰੰਤ ਸਰਕਾਰ ਨੂੰ ਭੇਜਣ। ਇਸ ਮੌਕੇ ਇੰਜ.ਤਰਜਿੰਦਰ ਸਿੰਘ, ਡਾ: ਗੁਰਮੀਤ ਸਿੰਘ, ਜਗਸੀਰ ਸਿੰਘ ਧੀਮਾਨ, ਕਰਨਲ ਇਕਬਾਲ ਸਿੰਘ ਪੰਨੂੰ, ਇਕਬਾਲ ਸਿੰਘ ਸੰਧੂ, ਹਰਜੀਤ ਸਿੰਘ ਸਾਹਨੇਵਾਲ, ਬਲਸੁਖਜੀਤ ਸਿੰਘ ਖੇਮਕਰਨ, ਗੁਰਮੇਲ ਸਿੰਘ ਖਾਈ, ਵਿਨੋਦ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਗੰਡੀਵਿੰਡ ਅਤੇ ਕੈਪਟਨ ਨਛੱਤਰ ਸਿੰਘ ਵੀ ਹਾਜ਼ਰ ਸਨ। 

Advertisement
×