ਐੱਸ ਐੱਸ ਪੀ ਨੇ ਗੁਰਦੁਆਰੇ ਮੱਥਾ ਟੇਕਿਆ
ਇਥੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਜੋਤੀ ਯਾਦਵ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿੱਚ ਐੱਸ ਐੱਸ ਪੀ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ...
ਇਥੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਜੋਤੀ ਯਾਦਵ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿੱਚ ਐੱਸ ਐੱਸ ਪੀ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਸਰਬੱਤ ਦੇ ਭਲੇ ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਉਵ੍ਹਾਂ ਇਤਿਹਾਸਕ ਖੂਹ ਸਾਹਿਬ ਦੇ ਵੀ ਦਰਸ਼ਨ ਕੀਤੇ। ਡਾ. ਜੋਤੀ ਯਾਦਵ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਗੁਰੂ ਘਰ ਨੇੜੇ ਬਣੇ ਸਿੱਖ ਅਜਾਇਬ ਘਰ ਵਿਚ ਐੱਸ ਐੱਸ ਪੀ ਡਾ. ਜੋਤੀ ਯਾਦਵ ਪੁੱਜੇ ਜਿਨ੍ਹਾਂ ਉੱਥੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵੱਲੋਂ ਬਣਾਏ ਗਏ ਚਿੱਤਰ ਦੇਖੇ। ਐੱਸ ਐੱਸ ਪੀ ਜੋਤੀ ਯਾਦਵ ਨੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵੱਲੋਂ ਬਣਾਏ ਚਿੱਤਰ ਦੇਖ ਕੇ ਸ਼ਲਾਘਾ ਕੀਤੀ ਕਿ ਇਹ ਸਿੱਖ ਅਜਾਇਬ ਘਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਇਤਿਹਾਸ ਨਾਲ ਜੋੜ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਅਤੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵਲੋਂ ਡਾ. ਜੋਤੀ ਯਾਦਵ ਨੂੰ ਸਨਮਾਨਿਤ ਵੀ ਕੀਤਾ ਗਿਆ। -ਪੱਤਰ ਪ੍ਰੇਰਕ
ਕੈਪਸ਼ਨ 4: ਐੱਸ ਐੱਸ ਪੀ ਜੋਤੀ ਯਾਦਵ ਦਾ ਸਨਮਾਨ ਕਰਦੇ ਹੋਏਜਸਵੀਰ ਸਿੰਘ ਮੰਗਲੀ ਅਤੇ ਜਗਦੀਸ਼ ਸਿੰਘ ਬਰਾੜ।-ਫੋਟੋ: ਟੱਕਰ

