ਸਪਰਿੰਗ ਡੇਲ ਸਕੂਲ ’ਚ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਕਾਰਗਿਲ ਵਿਜੈ ਦਿਵਸ ਮੌਕੇ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਕੈਪਟਨ ਸ਼ਸ਼ਾਂਕ ਨੇ ਕਾਰਗਿਲ ਲੜਾਈ ’ਤੇ ਤਿਆਰ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਏਅਰ ਫੋਰਸ ਅਤੇ ਨੇਵੀ ਨੇ ਕਾਰਗਿਲ ਦਿਵਸ ਨੂੰ ਵਿਜੈ ਦਿਵਸ ਬਣਾਇਆ। ਇਸ ਪੇਸ਼ਕਾਰੀ ਰਾਹੀਂ ਕੈਪਟਨ ਸ਼ਸ਼ਾਂਕ ਨੇ ਕਾਰਗਿਲ ਜੰਗ ਦੌਰਾਨ ਸੈਨਾ ਵੱਲੋਂ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਕਾਰਗਿਲ ਦੀ ਉੱਚੀ ਚੋਟੀ ’ਤੇ ਤਿਰੰਗਾ ਲਹਿਰਾਉਣ ਦੇ ਪਲਾਂ ਨੂੰ ਬਾਖੂਬੀ ਦਿਖਾਇਆ।
ਵਿਦਿਆਰਥੀਆਂ ਨੇ ਕੈਪਟਨ ਸ਼ਸ਼ਾਂਕ ਤੋਂ ਕਾਰਗਿਲ ਯੁੱਧ ਸਬੰਧੀ ਸਵਾਲ ਵੀ ਪੁੱਛੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਾਰਗਿਲ ਦੌਰਾਨ ਫੌਜ ਦੇ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੈਪਟਨ ਸ਼ਸਾਂਕ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੇਸ਼ਕਾਰੀ ਰਾਹੀਂ ਬੱਚਿਆਂ ਨੂੰ ਆਜ਼ਾਦੀ ਦੇ ਪਰਵਾਨਿਆਂ ਦੀ ਮਿਸਾਲ ਪੇਸ਼ ਕੀਤੀ। ਅਖੀਰ ਵਿੱਚ ਕੈਪਟਨ ਸ਼ਸ਼ਾਂਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨ ਨਿਸ਼ਾਨੀਆਂ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।