ਸਪਰਿੰਗ ਡੇਲ ਸਕੂਲ ’ਚ ਛੁੱਟੀਆਂ ਮਗਰੋਂ ਲੱਗੀਆਂ ਰੌਣਕਾਂ
ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਨੇ ਖਿੜ੍ਹੇ ਚਿਹਰਿਆਂ ਨਾਲ ਸਕੂਲ ਵਿੱਚ ਮੁੜ ਵਾਪਸੀ ਕੀਤੀ। ਇਸ ਦੌਰਾਨ ਸਕੂਲ ਬੈਂਡ ਦੀ ਮਨਮੋਹਕ ਧੁਨ ਦੇ ਨਾਲ ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰੇ...
Advertisement
ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਨੇ ਖਿੜ੍ਹੇ ਚਿਹਰਿਆਂ ਨਾਲ ਸਕੂਲ ਵਿੱਚ ਮੁੜ ਵਾਪਸੀ ਕੀਤੀ। ਇਸ ਦੌਰਾਨ ਸਕੂਲ ਬੈਂਡ ਦੀ ਮਨਮੋਹਕ ਧੁਨ ਦੇ ਨਾਲ ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰੇ ਬੱਚਿਆਂ ਨੇ ਛੁੱਟੀਆਂ ਦੌਰਾਨ ਬਿਤਾਏ ਆਪਣੇ ਯਾਦਗਾਰੀ ਪਲਾਂ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਜੋਸ਼ ਅਤੇ ਮਿਹਨਤ ਨਾਲ ਪੜ੍ਹਾਈ ਕਰਕੈ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। -ਖੇਤਰੀ ਪ੍ਰਤੀਨਿਧ
Advertisement
Advertisement
×