ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵੱਲੋਂ ਵਿਦਿਆਰਥੀਆਂ ਅੰਦਰ ਪਬਲਿਕ ਭਾਸ਼ਣ ਦੀ ਯੋਗਤਾ ਨੂੰ ਨਿਖਾਰਨ ਲਈ ਅੰਟਰ-ਹਾਊਸ ਅੰਗਰੇਜ਼ੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਦਲਜੀਤ ਕੌਰ ਤੇ ਗੁਰਲੀਨ ਕੌਰ ਨੇ ਨਿਭਾਈ।
ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮੌਕੇ ਚਾਰੇ ਹਾਊਸਿਜ਼ ਦੇ ਜਮਾਤ ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਵਿੱਚ ਗਰੁੱਪ ਪਹਿਲੇ ’ਚੋਂ 8ਵੀਂ ਦੀ ਬਬਲੀਨ ਕੌਰ ਨੇ ਪਹਿਲਾ, 8ਵੀਂ ਦੇ ਮੰਨਤ ਵਿਸ਼ਵਕਰਮਾ ਤੇ 7ਵੀਂ ਦੀ ਪ੍ਰਭਜੋਤ ਕੌਰ ਨੇ ਦੂਜਾ ਅਤੇ 8ਵੀਂ ਦੀ ਏਕਮਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 6ਵੀਂ ਦੀ ਕਰਮਜੋਤ ਕੌਰ ਨੂੰ ਕਨਸੋਲੇਸ਼ਨ ਇਨਾਮ ਦਿੱਤਾ ਗਿਆ।
ਦੂਸਰੇ ਗਰੁੱਪ ’ਚੋਂ 12ਵੀਂ ਦੀ ਕਮਲਪ੍ਰੀਤ ਕੌਰ ਪਹਿਲੇ, 12ਵੀਂ ਦੀ ਹਰਵਿੰਦਰ ਕੌਰ ਤੇ 11ਵੀਂ ਦੀ ਕੋਮਲਪ੍ਰੀਤ ਕੌਰ ਦੂਸਰੇ ਤੇ 9ਵੀਂ ਦੀਆਂ ਤਨਵੀਰ ਕੌਰ ਤੇ ਗੁਰਲੀਨ ਕੌਰ ਤੀਸਰੇ ਸਥਾਨ ’ਤੇ ਰਹੀਆਂ। ਹਰਜਿੰਦਰ ਕੌਰ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਜੱਜ ਦੀ ਭੂਮਿਕਾ ਸਪੋਕਨ ਇੰਗਲਿਸ਼ ਦੇ ਮਨਜਿੰਦਰ ਕੌਰ ਤੇ ਗਗਨਦੀਪ ਸਿੰਘ ਨੇ ਨਿਭਾਈ। ਪ੍ਰਿੰਸੀਪਲ ਕਾਹਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹਿ ਅਕਾਦਮਿਕ ਅਤੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਸਮੂਹ ਵਿਦਿਆਰਥੀ ਤੇ ਅਧਿਆਪਕ ਸ਼ਾਮਲ ਸਨ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਤੇ ਆਨਰੇਰੀ ਸਕੱਤਰ ਗੁਰਮੋਹਨ ਸਿੰਘ ਵਾਲੀਆਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ।