ਸਮਾਰਟ ਸਕੂਲ ਮੋਤੀ ਨਗਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
ਇਥੇ ਸਮਾਰਟ ਸਕੂਲ ਮੋਤੀ ਨਗਰ ਸੈਕਟਰ-39 ਜਮਾਲਪੁਰ ਦੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਬੱਚਿਆਂ ਵਿੱਚ ਸਰਵ-ਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਿੱਖਿਆ ਖੇਤਰ ਦੇ ਨਾਲ-ਨਾਲ ਖੇਡਾਂ, ਵਾਤਾਵਰਨ, ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਮੁੱਦਿਆਂ ’ਤੇ ਗਤੀਵਿਧੀਆਂ...
ਇਥੇ ਸਮਾਰਟ ਸਕੂਲ ਮੋਤੀ ਨਗਰ ਸੈਕਟਰ-39 ਜਮਾਲਪੁਰ ਦੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਬੱਚਿਆਂ ਵਿੱਚ ਸਰਵ-ਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਿੱਖਿਆ ਖੇਤਰ ਦੇ ਨਾਲ-ਨਾਲ ਖੇਡਾਂ, ਵਾਤਾਵਰਨ, ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਮੁੱਦਿਆਂ ’ਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸ੍ਰੀ ਸੇਖੋਂ ਨੇ ਦੱਸਿਆ ਕਿ ਮੋਤੀ ਨਗਰ ਦੀ ਟੀਮ ਵੱਲੋਂ ਰੱਸਾਕਸ਼ੀ ਵਿੱਚ ਲਿਵੇਨ ਸ਼ਰਮਾ, ਅਰਵ ਕੁਮਾਰ, ਸੌਭਾਗਿਆ, ਅਸ਼ਿਵਨ ਰਾਓ, ਤਰੁਣ, ਗੌਰਵ, ਸ਼ਿਵਮ ਕੁਮਾਰ, ਪਰਵਾਨੰਦ, ਹੈਪੀ ਸ਼ਰਮਾ ਅਤੇ ਯਸ਼ਰਾਜ ਦੀ ਟੀਮ ਨੇ ਪਹਿਲਾ ਸਥਾਨ, ਕੁਸ਼ਤੀਆਂ- 25 ਕਿੱਲੋ ਵਿੱਚ ਅਨਮੋਲ ਕੁਮਾਰ ਸਿੰਘ ਨੇ ਦੂਸਰਾ ਸਥਾਨ, 32 ਕਿੱਲੋ ਕੁਸ਼ਤੀ ਵਿੱਚ ਸ਼ਿਵਮ ਕੁਮਾਰ ਅਤੇ ਪਰਵਾਨੰਦ ਨੇ ਪਹਿਲਾ ਅਤੇ ਦੂਸਰਾ ਸਥਾਨ, 600 ਮੀਟਰ ਦੌੜ ਵਿੱਚ ਆਰਵ ਕੁਮਾਰ ਅਤੇ ਅਨਮੋਲ ਕੁਮਾਰ ਨੇ ਕ੍ਰਮਵਾਰ ਪਹਿਲਾ ਅਤੇ ਤੀਸਰਾ, ਰਿਲੇਅ ਦੌੜ - ਵਿੱਚ ਆਰਵ ਕੁਮਾਰ, ਵਿਕਾਸ, ਅਨਮੋਲ ਕੁਮਾਰ ਸਿੰਘ, ਨਿਤਿਸ਼ ਕੁਮਾਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਦੇ ਇੱਕ ਵਿਦਿਆਰਥੀ ਨੇ 200 ਮੀਟਰ ਦੌੜ ਵਿੱਚ ਤੀਸਰਾ ਅਤੇ ਗੋਲਾ ਸੁੱਟਣ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।