SKM meeting ਐੱਸਕੇਐੱਮ ਦੀ ਅੱਜ ਲੁਧਿਆਣਾ ਵਿਚ ਹੋਣ ਵਾਲੀ ਮੀਟਿੰਗ ਮੁਲਤਵੀ
SKM meeting scheduled for today in Ludhiana postponed
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਾਰਚ
Advertisement
ਪੁਲੀਸ ਵੱਲੋਂ ਅੱਜ ਕਿਸਾਨਾਂ ਦੀ ਫੜੋ ਫੜੀ ਕਾਰਨ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੀ ਲੁਧਿਆਣਾ ਵਿੱਚ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਐੱਸਕੇਐੱਮ ਦੀ ਕੌਮੀ ਅਤੇ ਸੂਬਾਈ ਤਾਲਮੇਲ ਕਮੇਟੀ ਦੇ ਮੈਂਬਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਤੇ ਘਰਾਂ ’ਚ ਨਜ਼ਰਬੰਦ ਕੀਤੇ ਜਾਣ ਦੇ ਬਾਵਜੂਦ ਕਿਸਾਨ ਮੋਰਚੇ ਦੇ ਆਗੂ ਚੰਡੀਗੜ੍ਹ ਵਿਚ 5 ਮਾਰਚ ਤੋਂ ਲਾਏ ਜਾਣ ਵਾਲੇ ਪੱਕੇ ਧਰਨੇ ਵਿਚ ਜ਼ਰੂਰ ਸ਼ਾਮਲ ਹੋਣਗੇ।
Advertisement
×