ਖਣਨ ਵਿਭਾਗ ਵੱਲੋਂ ਛੇ ਟਿੱਪਰ ਜ਼ਬਤ
ਜ਼ਿਲ੍ਹਾ ਲੁਧਿਆਣਾ ਦੀ ਮਾਈਨਿੰਗ ਵਿਭਾਗ ਟੀਮ ਨੇ ਮਾਛੀਵਾੜਾ ਨੇੜੇ ਨਾਕਾਬੰਦੀ ਦੌਰਾਨ ਛੇ ਟਿੱਪਰ ਅਜਿਹੇ ਕਾਬੂ ਕੀਤੇ ਹਨ, ਜਿਨ੍ਹਾਂ ਦੇ ਚਾਲਕਾਂ ਕੋਲ ਟਿੱਪਰਾਂ ’ਚ ਲੱਦੇ ਖਣਿਜ ਪਦਾਰਥਾਂ ਸਬੰਧੀ ਨਾ ਮਾਈਨਿੰਗ ਵਿਭਾਗ ਦਾ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਕਰੱਸ਼ਰਾਂ ਦੇ ਬਿੱਲ...
Advertisement
ਜ਼ਿਲ੍ਹਾ ਲੁਧਿਆਣਾ ਦੀ ਮਾਈਨਿੰਗ ਵਿਭਾਗ ਟੀਮ ਨੇ ਮਾਛੀਵਾੜਾ ਨੇੜੇ ਨਾਕਾਬੰਦੀ ਦੌਰਾਨ ਛੇ ਟਿੱਪਰ ਅਜਿਹੇ ਕਾਬੂ ਕੀਤੇ ਹਨ, ਜਿਨ੍ਹਾਂ ਦੇ ਚਾਲਕਾਂ ਕੋਲ ਟਿੱਪਰਾਂ ’ਚ ਲੱਦੇ ਖਣਿਜ ਪਦਾਰਥਾਂ ਸਬੰਧੀ ਨਾ ਮਾਈਨਿੰਗ ਵਿਭਾਗ ਦਾ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਕਰੱਸ਼ਰਾਂ ਦੇ ਬਿੱਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਖਣਨ ਬਾਰੇ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਵਿਭਾਗ ਦੀ ਟੀਮ ਨੇ ਇਹ ਨਾਕਾ ਲਾਇਆ ਸੀ। ਅੱਜ ਦੀ ਕਾਰਵਾਈ ਤਹਿਤ ਮਾਈਨਿੰਗ ਵਿਭਾਗ ਨੇ 6 ਟਿੱਪਰ ਮਾਛੀਵਾੜਾ ਥਾਣੇ ’ਚ ਰਖਵਾਏ ਹਨ ਤੇ ਇਨ੍ਹਾਂ ਸਬੰਧੀ ਚਲਾਨ ਕੱਟੇ ਗਏ ਹਨ।
Advertisement