ਅਸਲੇ ਤੇ ਹੈਰੋਇਨ ਸਣੇ ਛੇ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਜਣਿਆਂ ਤੋਂ ਲੱਖਾਂ ਰੁਪਏ ਦੀ ਹੈਰੋਇਨ ਤੇ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ। ਥਾਣਾ ਦੁੱਗਰੀ ਦੀ ਪੁਲੀਸ ਨੇ ਸੀਆਰਪੀਏਫ਼ ਕਲੋਨੀ ਤੋਂ ਅਸ਼ੀਸ਼ ਉਰਫ਼...
ਇਥੋਂ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਜਣਿਆਂ ਤੋਂ ਲੱਖਾਂ ਰੁਪਏ ਦੀ ਹੈਰੋਇਨ ਤੇ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ। ਥਾਣਾ ਦੁੱਗਰੀ ਦੀ ਪੁਲੀਸ ਨੇ ਸੀਆਰਪੀਏਫ਼ ਕਲੋਨੀ ਤੋਂ ਅਸ਼ੀਸ਼ ਉਰਫ਼ ਪਾਂਡਾ ਵਾਸੀ ਡਾ. ਅੰਬੇਡਕਰ ਨਗਰ ਮਾਡਲ ਟਾਊਨ, ਸਾਹਿਲ ਉਰਫ਼ ਵੰਸ਼ ਵਾਸੀ ਪਿੰਡ ਦੁੱਗਰੀ ਤੇ ਕ੍ਰਿਸ਼ ਵਾਸੀ ਮਾਡਲ ਟਾਊਨ ਨੂੰ ਕਾਬੂ ਕਰਕੇ 785 ਗ੍ਰਾਮ ਹੈਰੋਇਨ, 3 ਕਾਰਤੂਸ, ਪਿਸਤੌਲ ਗਲੌਕ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਡਿਵੀਜਨ ਨੰਬਰ 1 ਦੀ ਪੁਲੀਸ ਨੇ ਨਾੜੀ ਮੁਹਲਾ ਰੇਲਵੇ ਲਾਈਨਾਂ ਕੋਲੋਂ ਵਿਕਾਸ ਕੁਮਾਰ ਉਰਫ਼ ਟੀਪੂ ਵਾਸੀ ਸਬਜ਼ੀ ਮੰਡੀ ਸਲੇਮ ਟਾਬਰੀ ਨੂੰ ਕਾਬੂ ਕਰ ਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਨਿਊ ਸ਼ਿਮਲਾਪੁਰੀ ਤੋਂ ਹਰਦੀਪ ਸਿੰਘ ਉਰਫ਼ ਦੀਪੂ ਵਾਸੀ ਮੁਹੱਲਾ ਦਸਮੇਸ਼ ਨਗਰ ਨੂੰ 3 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੇ ਪਿੰਡ ਜੱਸੀਆਂ ਨੇੜੇ ਰੇਲਵੇ ਲਾਈਨਾਂ ਤੋਂ ਸੰਨੀ ਉਰਫ਼ ਮੇਟਾ ਵਾਸੀ ਪਿੰਡ ਸੈਨਪੁਰਾ ਨੂੰ ਕਾਬੂ ਕਰਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।