ਜੂਆ ਖੇਡਦੇ ਛੇ ਗ੍ਰਿਫ਼ਤਾਰ
ਲੁਧਿਆਣਾ : ਥਾਣਾ ਹੈਬੋਵਾਲ ਦੀ ਪੁਲੀਸ ਨੇ ਜੱਸੀਆਂ ਰੋਡ ’ਤੇ ਜੂਆ ਖੇਡਦੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਗਦੀ ਬਰਾਮਦ ਕੀਤੀ ਹੈ। ਹੌਲਦਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਹੈਬੋਵਾਲ ਚੌਕ ਨੇੜੇ ਸਕੂਲ ਪੁਲੀਸ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁੱਝ...
Advertisement
ਲੁਧਿਆਣਾ : ਥਾਣਾ ਹੈਬੋਵਾਲ ਦੀ ਪੁਲੀਸ ਨੇ ਜੱਸੀਆਂ ਰੋਡ ’ਤੇ ਜੂਆ ਖੇਡਦੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਗਦੀ ਬਰਾਮਦ ਕੀਤੀ ਹੈ। ਹੌਲਦਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਹੈਬੋਵਾਲ ਚੌਕ ਨੇੜੇ ਸਕੂਲ ਪੁਲੀਸ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁੱਝ ਜਣੇ ਗੁਪਤਾ ਰੀਅਲ ਅਸਟੇਟ ਜੱਸੀਆਂ ਰੋਡ ਵਿੱੱਚ ਜੂਆ ਖੇਡ ਰਹੇ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸਨੀ ਮਹਿੰਗੀ ਵਾਸੀ ਕੁੰਦਨਪੁਰੀ ਸਿਵਲ ਲਾਇਨ, ਕਮਲ ਕਾਤ ਵਾਸੀ ਗਲੀ ਨੰਬਰ 5 ਰਘਵੀਰ ਪਾਰਕ ਹੈਬੋਵਾਲ, ਰੋਸ਼ਨ ਲਾਲ ਵਾਸੀ ਦੁਰਗਾਪੁਰੀ, ਰਜੀਵ ਕੁਮਾਰ ਵਾਸੀ ਦੁਰਗਾਪੁਰੀ, ਪ੍ਰਦੀਪ ਸ਼ਰਮਾ ਵਾਸੀ ਗਲੀ ਨੰਬਰ 3 ਕੁੰਜ ਵਿਹਾਰ ਜੱਸੀਆਂ ਰੋਡ ਅਤੇ ਮਨੀਸ਼ ਗੁਪਤਾ ਵਾਸੀ ਗਲੀ ਨੰਬਰ 3 ਦੁਰਗਾਪੁਰੀ ਹੈਬੋਵਾਲ ਨੂੰ ਕਾਬੂ ਕਰਕੇ 60 ਹਜ਼ਾਰ ਰੁਪਏ ਅਤੇ 52 ਪਤੇ ਤਾਸ਼ ਬਰਾਮਦ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×