ਨਕਲੀ ਸਾਮਾਨ ਸਣੇ ਦੁਕਾਨਦਾਰ ਕਾਬੂ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਇੱਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਨਕਲੀ ਹਾਰਪਿਕ, ਕੋਲਗੇਟ ਅਤੇ ਸਾਬਨ ਬਰਾਮਦ ਕੀਤਾ ਹੈ। ਇਸ ਬਾਰੇ ਆਈਪੀ ਇੰਨਵੈਸਟੀਗੇਸ਼ਨ ਡਿਟੈਕਟਿਵ ਸਰਵਿਸ ਯੁਗੋਸ਼ਵਰੀ ਮੁੰਬਈ ਵਿੱਚ ਬਤੋਰ ਸੀਨੀਅਰ ਚੈਕਿੰਗ ਅਫ਼ਸਰ ਹਰਦੀਪ ਕੁਮਾਰ ਨੇ ਪੁਲੀਸ ਨੂੰ...
Advertisement
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਇੱਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਨਕਲੀ ਹਾਰਪਿਕ, ਕੋਲਗੇਟ ਅਤੇ ਸਾਬਨ ਬਰਾਮਦ ਕੀਤਾ ਹੈ। ਇਸ ਬਾਰੇ ਆਈਪੀ ਇੰਨਵੈਸਟੀਗੇਸ਼ਨ ਡਿਟੈਕਟਿਵ ਸਰਵਿਸ ਯੁਗੋਸ਼ਵਰੀ ਮੁੰਬਈ ਵਿੱਚ ਬਤੋਰ ਸੀਨੀਅਰ ਚੈਕਿੰਗ ਅਫ਼ਸਰ ਹਰਦੀਪ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਪ੍ਰਿੰਸ ਮਦਾਨ, ਟਿੱਲੂ ਦੀ ਹੱਟੀ, ਸਾਬਣ ਬਾਜ਼ਾਰ ਵੱਲੋਂ ਉਨ੍ਹਾਂ ਦੀ ਫਰਮ ਦਾ ਜਾਅਲੀ ਪ੍ਰੌਡਕਟ ਤਿਆਰ ਕਰਵਾ ਕੇ ਲੁਧਿਆਣਾ ਸ਼ਹਿਰ ਤੇ ਹੋਰ ਸ਼ਹਿਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਹਨ। ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ 314 ਬੋਤਲਾਂ ਹਾਰਪਿਕ, ਸਾਬਣ 14 ਪੇਟੀਆਂ ਤੇ ਲਾਈਜ਼ੌਲ ਕੌਲਗੇਟ 1400 ਪੀਸ ਬਰਾਮਦ ਕੀਤੇ ਹਨ।
Advertisement
Advertisement
×