ਹਲਕਾ ਸਾਹਨੇਵਾਲ ’ਚ ਸ਼ਿਮਲਾਪੁਰੀ ਵੱਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਮਾਛੀਵਾੜਾ, 21 ਜੂਨ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਾਂਗਰਸ ਪਾਰਟੀ ਦੇ ਕੋਆਰਡੀਨੇਟਰ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਅੱਜ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਹਲਕਾ ਸਾਹਨੇਵਾਲ ਅੰਦਰ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਕੋਆਰਡੀਨੇਟਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਨਵ-ਨਿਯੁਕਤ ਕੋਆਰਡੀਨੇਟਰ ਜਰਨੈਲ ਸਿੰਘ ਸ਼ਿਮਲਾਪੁਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਬਾਜਵਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸੱਤਾ ’ਚ ਲਿਆਉਣ ਲਈ ਸਾਨੂੰ ਬੂਥ ਪੱਧਰ ’ਤੇ ਪਾਰਟੀ ਮਜ਼ਬੂਤ ਕਰਨੀ ਪਵੇਗੀ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਬੂਥ ਪੱਧਰੀ ਕਮੇਟੀਆਂ ਦਾ ਗਠਨ ਕਰ ਜਲਦ ਸੂਚੀਆਂ ਤਿਆਰ ਕਰਨ ਤਾਂ ਜੋ ਵਰਕਰ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਤਾਜਪਰਮਿੰਦਰ ਸਿੰਘ ਸੋਨੂ ਬਲਾਕ ਪ੍ਰਧਾਨ, ਰੁਪਿੰਦਰ ਸਿੰਘ ਨੂਰਵਾਲ, ਗੁਰਮੀਤ ਸਿੰਘ ਮੁੰਡੀਆਂ, ਕਮਲਜੀਤ ਸਿੰਘ ਬੋਪਾਰਾਏ, ਗੁਰਜਿੰਦਰ ਸਿੰਘ ਗੋਗੀ, ਬਲਵਿੰਦਰ ਸਿੰਘ ਨੂਰਵਾਲ, ਅਵਤਾਰ ਸਿੰਘ ਚਾਹਲ, ਕਾਲੂ ਮਾਂਗਟ, ਕਰਨ ਅਨੇਜਾ, ਜੋਰਾ ਸਿੰਘ ਕਾਲਸਾ, ਨੋਨੀ ਰਜੂਲ, ਬਲਰਾਮ ਪਾਠਕ, ਬੱਗਾ ਕਨੀਜ਼ਾਂ, ਬਲਵੀਰ ਸਿੰਘ ਸਰਪੰਚ, ਰੁਪਿੰਦਰ ਸਿੰਘ ਬੂਟਾ ਬਿਲਗਾ, ਰਾਜਦੀਪ ਸਿੰਘ ਬਿਲਗਾ, ਸਰਪੰਚ ਬੂਟਾ ਸਿੰਘ ਗੜੀ ਤੋਗੜ, ਸਰਪੰਚ ਸੁਰਿੰਦਰ ਸਿੰਘ ਬੀਟਾ, ਸਰਪੰਚ ਬਲਕਾਰ ਸਿੰਘ, ਰਾਜਵੰਤ ਸਿੰਘ ਗਰੇਵਾਲ ਹਵਾਸ, ਗੁਰਚਰਨ ਸਿੰਘ ਹਵਾਸ, ਸ਼ਿੰਦਾ ਕਨੀਜਾ, ਬਲਵੰਤ ਰਾਏ ਵਿੱਕੀ, ਸਾਜਨ ਬੋੜੇ, ਲਾਲੀ ਸਰਪੰਚ ਮਿਹਰਬਾਨ, ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ, ਸਾਬਕਾ ਸਰਪੰਚ ਰਿੰਕੂ ਵਾਲੀਆ ਵਿਹਾਰ, ਸਰਪੰਚ ਬਿੱਟੂ ਖਾਨਪੁਰ, ਸਰਪੰਚ ਗੁਰਜੰਟ ਸਿੰਘ ਲਾਟੋ ਤੇ ਹੋਰ ਹਾਜ਼ਰ ਸਨ।