ਐੱਸ ਜੀ ਜੀ ਐੱਸ ਚੰਡੀਗੜ੍ਹ ਨੇ ਜਿੱਤੀ ਜੂਡੋ ਚੈਂਪੀਅਨਸ਼ਿਪ
ਖਾਲਸਾ ਕਾਲਜ ਫਾਰ ਵਿਮੈਨ ਵੱਲੋਂ ਕਰਵਾਈ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਜੂਡੋ (ਲੜਕੇ) ਚੈਂਪੀਅਨਸ਼ਿਪ ਐੱਸ ਜੀ ਜੀ ਐੱਸ ਚੰਡੀਗੜ੍ਹ ਨੇ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 12 ਕਾਲਜਾਂ ਦੇ 45 ਖਿਡਾਰੀਆਂ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ....
Advertisement
ਖਾਲਸਾ ਕਾਲਜ ਫਾਰ ਵਿਮੈਨ ਵੱਲੋਂ ਕਰਵਾਈ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਜੂਡੋ (ਲੜਕੇ) ਚੈਂਪੀਅਨਸ਼ਿਪ ਐੱਸ ਜੀ ਜੀ ਐੱਸ ਚੰਡੀਗੜ੍ਹ ਨੇ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 12 ਕਾਲਜਾਂ ਦੇ 45 ਖਿਡਾਰੀਆਂ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਐੱਸ ਜੀ ਜੀਐੱਸ-26, ਚੰਡੀਗੜ੍ਹ ਦੀ ਟੀਮ ਜੇਤੂ ਰਹੀ। ਜੀ ਜੀ ਡੀ ਐੱਸ ਡੀ ਸੀ-32 ਚੰਡੀਗੜ੍ਹ ਨੇ ਫਸਟ ਰਨਰਅੱਪ ਅਤੇ ਜੀ ਐੱਨ ਕਾਲਜ ਨਾਰੰਗਵਾਲ ਨੇ ਦੂਜੇ ਰਨਰਅੱਪ ਦਾ ਖਿਤਾਬ ਆਪਣੇ ਨਾਮ ਕੀਤਾ।
Advertisement
Advertisement
×

