ਵਾਰਡ 21 ਗੁਰੂ ਅਮਰਦਾਸ ਮਾਰਕੀਟ ’ਚ ਸੀਵਰੇਜ ਦੀ ਸਫ਼ਾਈ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਾਇਸ ਆਫ ਖੰਨਾ ਸਿਟੀਜਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮੀ ’ਤੇ ਨਗਰ ਕੌਂਸਲ ਸੀਵਰੇਜ ਵਿਭਾਗ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਨੇ ਇਥੋਂ ਦੇ ਵਾਰਡ ਨੰਬਰ-21 ਗੁਰੂ ਅਮਰਦਾਸ ਮਾਰਕੀਟ ਵਿੱਚ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 15 ਸੀਵਰੇਜ ਚੈਬਰਾਂ ਦੀ ਸਫ਼ਾਈ ਕਰਵਾਈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਲੋਕਾਂ ਦੀਆਂ ਚੈਬਰਾਂ ਦੀ ਸਫਾਈ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿਉਂਕਿ ਇਨ੍ਹਾਂ ਚੈਬਰਾਂ ਵਿਚ ਫਸੇ ਕੂੜੇ ਤੇ ਗਾਰ ਕਾਰਨ ਹਰ ਸਮੇਂ ਗੰਦੀ ਬਦਬੂ ਫੈਲੀ ਰਹਿੰਦੀ ਸੀ ਤੇ ਲੋਕਾਂ ਨੂੰ ਬਿਮਾਰੀ ਫੈਲਣ ਦਾ ਡਰ ਵੀ ਸੀ।
ਸ੍ਰੀ ਪ੍ਰਿੰਸ ਨੇ ਸਫ਼ਾਈ ਕਰਨ ਵਾਲੇ ਅਜੇਪਾਲ ਖੰਨਾ, ਸਤੀਸ਼ ਕੁਮਾਰ, ਜੀਤ ਰਾਮ ਵੱਲੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵਰਕਰਾਂ ਨੇ ਮਿਹਨਤ ਨਾਲ ਬੰਦ ਚੈਬਰਾਂ ਦੀ ਖੋਲ੍ਹ ਕੇ ਵੱਡੀ ਮਾਤਰਾ ਵਿਚ ਕੂੜਾ ਕਰਕਟ, ਮਿੱਟੀ ਆਦਿ ਦੀ ਸਫਾਈ ਕਰਕੇ ਨਿਕਾਸੀ ਸੁਚਾਰੂ ਢੰਗ ਨਾਲ ਚਲਾਈ। ਉਨ੍ਹਾਂ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਅਤੇ ਹਰਦੀਪ ਸਿੰਘ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੀ ਸਫ਼ਾਈ ਮੁਹਿੰਮ ਜਾਰੀ ਰਹੇਗੀ ਤਾਂ ਜੋ ਪਾਣੀ ਦੀ ਨਿਕਾਸੀ ਠੀਕ ਰਹੇ ਅਤੇ ਵਾਰਡ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ‘ਹਮ ਸਭ ਏਕ ਹੈਂ’ ਗਰੁੱਪ ਅਤੇ ਇਲਾਕੇ ਦੇ ਵਸਨੀਕ ਪ੍ਰਦੀਪ ਗੋਇਲ, ਵੀਰਦਵਿੰਦਰ ਸਿੰਘ ਕਾਲੜਾ, ਅਮਨ ਜਾਲੂ, ਰਵਿੰਦਰ ਸਿੰਘ ਬੇਦੀ, ਅਮਨ ਕੁਮਾਰ, ਵਿੱਕੀ ਸ਼ਰਮਾ, ਪ੍ਰੀਤਮ, ਲੱਕੀ ਵਰਮਾ, ਡਾ.ਜਤਿੰਦਰਪਾਲ ਸਿੰਘ, ਕਮਲ ਵਰਮਾ, ਵਿਕਾਸ, ਗਗਨਦੀਪ ਸਿੰਘ, ਡੀਕੇ ਮੈਨਰੋ, ਭੀਮ ਵਿੱਜ, ਅਰਸ਼ਨੂਰ ਸਿੰਘ, ਇੰਦਰਮੋਹਨ ਸਿੰਘ, ਅਮਰਜੀਤ ਸਿੰਘ ਨੇ ਸੰਸਥਾ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ।