ਜੂਆ ਖੇਡਦੇ ਸੱਤ ਕਾਬੂ
ਪੁਲੀਸ ਨੇ ਇੱਕ ਰੈਸਟੋਰੈਂਟ ਵਿੱਚ ਜੂਆ ਖੇਡਦੇ ਹੋਏ ਸੱਤ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋੋਲੋਂ ਦੋ ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਅਰੁਣ ਕੁਮਾਰ ਮਾਲਕ...
Advertisement
ਪੁਲੀਸ ਨੇ ਇੱਕ ਰੈਸਟੋਰੈਂਟ ਵਿੱਚ ਜੂਆ ਖੇਡਦੇ ਹੋਏ ਸੱਤ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋੋਲੋਂ ਦੋ ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਅਰੁਣ ਕੁਮਾਰ ਮਾਲਕ ਕਰੀਸਪੀ ਰੈਸਟੋਰੈਂਟ ਲੋਕਾਂ ਨੂੰ ਜੂਆ ਖਿਡਾਉਂਦਾ ਹੈ। ਪੁਲੀਸ ਨੇ ਛਾਪਾ ਮਾਰ ਕੇ ਜੋਗੀ ਰਾਏ ਵਾਸੀ ਮਾਧੋਪੁਰੀ, ਹਿਤੇਸ਼ ਵਾਸੀ ਬੰਦਿਆਂ ਮੁਹੱਲਾ ਦਰੇਸੀ, ਕਮਲਪ੍ਰੀਤ ਸਿੰਘ ਵਾਸੀ ਮਾਧੋਪੁਰੀ, ਵਿਵੇਕ ਮਹਿੰਦਰ ਵਾਸੀ ਦੁਰਗਾਪੁਰੀ, ਧਰੁਵ ਵਾਲੀਆ ਵਾਸੀ ਐੱਸਡੀਪੀ ਕਲੋਨੀ, ਸੰਭਵ ਕੁਮਾਰ ਵਾਸੀ ਪੁਰਾਣਾ ਬਾਜ਼ਾਰ, ਜਸਕਰਨ ਝੱਬਾ ਵਾਸੀ ਫਿਰੋਜ਼ਪੁਰ ਨੂੰ ਕਾਬੂ ਕੀਤਾ ਹੈ। ਹੋਟਲ ਮਾਲਕ ਅਰੁਣ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×