ਸਲੌਦੀ ’ਚ ਲੋੜਵੰਦ ਪਰਿਵਾਰ ਦਾ ਮਕਾਨ ਬਣਾਉਣ ਦੀ ਸੇਵਾ ਆਰੰਭੀ
ਸਮਾਜ ਸੇਵੀ ਸੰਸਥਾਵਾਂ ਨੇ ਪਹਿਲਾਂ ਛੇ ਪਰਿਵਾਰਾਂ ਦੇ ਖਸਤਾ ਹਾਲ ਮਕਾਨ ਢਾਹ ਕੇ ਮੁਡ਼ ਉਸਾਰੇ
ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ, ਬਾਬਾ ਗੁਰਮੀਤ ਸਿੰਘ ਨਾਨਕਸਰ ਵਾਲੇ, ਨਗਰ ਵਿਕਾਸ ਸ਼ੋਸ਼ਲ ਵੈਲਫੇਅਰ ਕਲੱਬ ਸਲੌਦੀ, ਅਮਰ ਸ਼ਹੀਦ ਬਾਬਾ ਗਊਆਂ ਵਾਲਿਆਂ ਦੀ ਪ੍ਰਬੰਧਕ ਕਮੇਟੀ ਸਲੌਦੀ ਤੇ ਹਰ ਮੈਦਾਨ ਫ਼ਤਹਿ ਸੇਵਾ ਦਲ ਖੰਨਾ ਦੇ ਸਹਿਯੋਗ ਨਾਲ ਅੱਜ ਇਥੇ ‘ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ’ ਲੜੀ ਤਹਿਤ 7ਵੇਂ ਲੋੜਵੰਦ ਪਰਿਵਾਰ ਦਾ ਮਕਾਨ ਬਣਾਉਣ ਦੀ ਸੇਵਾ ਸਮਾਜ ਸੇਵੀ ਡਾਇਰੈਕਟਰ ਸੁਖਵਿੰਦਰ ਸਿੰਘ ਸਲੌਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ।
ਇਸ ਮੌਕੇ ਵਾਲੰਟੀਅਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਅਵਤਾਰ ਸਿੰਘ ਦਾ ਮਕਾਨ ਬਣਾਉਣ ਦੀ ਸੇਵਾ ਆਰੰਭ ਕੀਤੀ। ਅਵਤਾਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਹ ਖਸਤਾ ਹਾਲਤ ਮਕਾਨ ਵਿੱਚ ਰਹਿਣ ਲਈ ਮਜਬੂਰ ਸਨ। ਇਸ ਸਬੰਧੀ ਉਨ੍ਹਾਂ ਕਈ ਵਾਰ ਮਕਾਨ ਪੱਕਾ ਕਰਵਾਉਣ ਵਾਲੇ ਕਾਗਜ਼ ਵੀ ਭਰੇ ਪਰ ਕੋਈ ਫਾਇਦਾ ਨਹੀਂ ਹੋਇਆ। ਇਹ ਪਰਿਵਾਰ ਚਾਰ ਮਹੀਨਿਆਂ ਤੋਂ ਕਿਸੇ ਹੋਰ ਦੇ ਘਰ ਸਾਮਾਨ ਰੱਖ ਕੇ ਦਿਨ ਕਟੀ ਕਰ ਰਿਹਾ ਸੀ ਤੇ ਮੀਂਹ ਵੇਲੇ ਰਾਤ ਰਾਤ ਭਰ ਜਾਗ ਕੇ ਪਰਿਵਾਰ ਸਮਾਂ ਲੰਘਾ ਰਿਹਾ ਸੀ।
ਇਸ ਮੌਕੇ ਪਰਿਵਾਰ ਨੇ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਗੁਰਮੀਤ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਅੱਜ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਕਾਨ ਬਣਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ। ਇਸ ਮੌਕੇ ਬਾਬਾ ਚਰਨ ਸਿੰਘ, ਕ੍ਰਿਸਨ ਲਾਲ, ਭਾਈ ਮੇਜਰ ਸਿੰਘ, ਬਾਬਾ ਗੁਰਮੀਤ ਸਿੰਘ, ਮੇਜਰ ਸਿੰਘ, ਕਸ਼ਮੀਰ ਸਿੰਘ ਖਾਲਸਾ, ਰੋਮੀ ਸਿੰਘ, ਮਨਦੀਪ ਸਿੰਘ ਰਹੌਣ, ਜਸਮਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਸੋਨੂੰ, ਕੁਲਵੰਤ ਸਿੰਘ ਮਾਜਰਾ ਹਾਜ਼ਰ ਸਨ।