DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੈਵਨਲੀ ਪੈਲੇਸ ’ਚ ਸੀਨੀਅਰ ਸਿਟੀਜਨ ਦਿਵਸ ਮਨਾਇਆ

ਬਜ਼ੁਰਗਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ: ਕਟਾਰੀਆ

  • fb
  • twitter
  • whatsapp
  • whatsapp
featured-img featured-img
ਹੈਵਨਲੀ ਪੈਲੇਸ ’ਚ ਸਮਾਗਮ ਦੌਰਾਨ ਸ਼ਾਮਲ ਪੰਜਾਬ ਦੇ ਰਾਜਪਾਲ ਕਟਾਰੀਆ ਅਤੇ ਹੋਰ।-ਫੋਟੋ : ਓਬਰਾਏ
Advertisement

ਏਸ਼ੀਆ ਦੇ ਸਭ ਤੋਂ ਵੱਡੇ ਸੀਨੀਅਰ ਸਿਟੀਜਨ ਹੋਮ ਹੈਵਨਲੀ ਪੈਲੇਸ ਦੋਰਾਹਾ ਵਿੱਚ ਅੱਜ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ। ਜਿਸ ਵਿਚ ਆਧਿਆਤਮਿਕ ਨੇਤਾ, ਸਮਾਜ ਸੁਧਾਰਕ, ਸੀਨੀਅਰ ਨਾਗਰਿਕ, ਅਨਾਥ ਅਤੇ ਲਾਚਾਰ ਲੋਕ ਹਾਜ਼ਰ ਹੋਏ। ਇਸ ਸਮਾਗਮ ਨੇ ਦਰਸਾਇਆ ਕਿ ਹੈਵਨਲੀ ਪੈਲੇਸ ਧਰਮ ਅਤੇ ਸਮਾਜਿਕ ਵੰਡਾਂ ਤੋਂ ਉੱਪਰ ਉਠ ਕੇ ਮਨੁੱਖਤਾ ਇੱਕ ਹੈ ਅਤੇ 1996 ਤੋਂ ਡੀਬੀਸੀ ਟਰੱਸਟ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਸਮਰਪਿਤ ਹੈ। ਇਸ ਦੌਰਾਨ ਡੀਬੀਸੀ ਟਰੱਸਟ ਦੇ ਚੇਅਰਮੈਨ ਅਨਿਲ ਕੇ. ਮੋਂਗਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸਵਾਗਤ ਕੀਤਾ। ਉਨ੍ਹਾਂ ਟਰੱਸਟ ਵੱਲੋਂ 29 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਇੱਕ ਵਿਲੱਖਣ ਉਦਾਹਰਨ ਕਰਾਰ ਦਿੱਤਾ ਜੋ ਬਜ਼ੁਰਗਾਂ ਨੂੰ ਦੇਖਭਾਲ, ਸਹਾਰਾ ਅਤੇ ਸਾਥ ਪ੍ਰਦਾਨ ਕਰਦਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਸਲਮ ਇਲਾਕਿਆਂ ਵਿੱਚ ਮੁਫ਼ਤ ਦਵਾਈਆਂ, ਸਰਜਰੀ ਅਤੇ ਮੈਡੀਕਲ ਸਹੂਲਤਾਂ ਦੇ ਕੇ ਸ਼ਾਨਦਾਰ ਕੰਮ ਕਰ ਰਿਹਾ ਹੈ। ਉਹ 7500 ਲੁਧਿਆਣਾ ਦੀਆਂ ਝੁੱਗੀਆਂ ਅਤੇ ਦਿੱਲੀ ਦੇ ਹਸਪਤਾਲਾਂ ਅੱਗੇ ਰੋਜ਼ਾਨਾ 15 ਹਜ਼ਾਰ ਤੋਂ ਵੱਧ ਪੋਸ਼ਣ ਯੁਕਤ ਖਾਣੇ ਵੰਡਦੇ ਹਨ। ਇਸ ਦੇ ਨਾਲ ਹੀ ਟਰੱਸਟ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਸਿਖਲਾਈ ਅਤੇ ਰੁਜ਼ਗਾਰ ਦੇਣ ਵਿੱਚ ਵੀ ਯੋਗਦਾਨ ਪਾ ਰਿਹਾ ਹੈ।”ਇਸ ਮੌਕੇ ਉਨ੍ਹਾਂ ਹੈਵਨਲੀ ਐਂਜਲਜ਼-300 ਤੋਂ ਵੱਧ ਅਨਾਥ ਬੱਚਿਆਂ ਲਈ ਘਰ ਅਤੇ ਜੋਇਫੁਲ ਲਿਵਿੰਗ-ਬੁਜ਼ੁਰਗਾਂ ਅਤੇ ਲਾਚਾਰ ਮਹਿਲਾਵਾਂ ਲਈ 150 ਬੈੱਡਾਂ ਵਾਲੇ ਆਸ਼ਰਮ ਦਾ ਉਦਘਾਟਨ ਕੀਤਾ। ਵਿਸ਼ਵ ਸ਼ਾਂਤੀ ਦੂਤ ਆਚਾਰਿਆ ਡਾ. ਲੋਕੇਸ਼ ਮੁਨੀ ਸੰਸਥਾਪਕ ਅਹਿੰਸਾ ਵਿਸ਼ਵ ਭਾਰਤੀ ਨੇ ਕਿਹਾ ਕਿ ਭਾਰਤ ਦਾ ਨੌਜਵਾਨ ਦੇਸ਼ ਦਾ ਭਵਿੱਖ ਹੈ ਪਰ ਬਹੁਤ ਸਾਰੇ ਹੋਣਹਾਰ ਬੱਚੇ ਗਰੀਬੀ ਕਾਰਨ ਸੰਘਰਸ਼ ਕਰ ਰਹੇ ਹਨ। ਡੀਬੀਸੀ ਟਰੱਸਟ ਅਨਾਥ ਆਸ਼ਰਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰਿਵਾਰਕ ਮਾਹੌਲ ਦੇ ਕੇ ਪਿਆਰ ਤੇ ਪ੍ਰੇਰਨਾ ਪ੍ਰਦਾਨ ਕਰਦਾ ਹੈ। ਆਚਾਰਿਆ ਮਨੀਸ਼ ਪ੍ਰਸਿੱਧ ਆਯੁਰਵੇਦਾਚਾਰਯ ਤੇ ਜੀਣਾ ਸਿਖੋ ਹੀਮਜ਼ ਹਸਪਤਾਲ ਦੇ ਸੰਸਥਾਪਕ ਨੇ ਕਿਹਾ ਕਿ ਹੈਵਨਲੀ ਪੈਲੇਸ ਬਜ਼ੁਰਗਾਂ ਅਤੇ ਬੱਚਿਆਂ ਲਈ ਲਈ ਅਨੁਸ਼ਾਸਿਤ ਜੀਵਨ, ਸਿਹਤਮੰਦ ਭੋਜਨ, ਨਿਯਮਿਤ ਜਾਂਚ, ਕਸਰਤ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰ ਰਿਹਾ ਹੈ। ਸਮਾਗਮ ਵਿੱਚ ਸੰਸਕ੍ਰਿਤਿਕ ਕਾਰਜਕ੍ਰਮ, ਪ੍ਰੰਪਰਾਗਤ ਨਾਚ, ਗੀਤ, ਨਾਟਕ ਬੁਜ਼ੁਰਗਾਂ ਅਤੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ। ਇਸ ਮੌਕੇ ਰਜੇਸ਼ ਨਰੂਲਾ, ਅਮਰਿੰਦਰ ਐਸ. ਧੀਮਾਨ, ਅਨਿਲ ਸਿੰਘਾਨੀਆ, ਅਮ੍ਰਿਤ ਭੰਬਰੀ, ਨੀਰੂ ਸ਼ੀਤਲ ਅਤੇ ਕਰਨਲ ਪਰਮਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਅੰਤ ਵਿੱਚ ਸ੍ਰੀ ਮੋਂਗਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਟਰੱਸਟ ਦਾ ਮਕਸਦ ਗਰੀਬ ਵਰਗਾਂ ਨੂੰ ਆਸ਼ਰਮ, ਮੈਡੀਕਲ ਸਹੂਲਤਾਂ, ਸਿੱਖਿਆ ਅਤੇ ਹੋਲਿਸਟਿਕ ਸਹਾਇਤਾ ਦੇਣਾ ਹੈ।

Advertisement
Advertisement
×