ਕਾਲਜ ਵਿੱਚ ਨਾਰੀ ਸਸ਼ਕਤੀਕਰਨ ਬਾਰੇ ਸੈਮੀਨਾਰ
ਇਥੇ ਪੰਜਾਬ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਕਾਲਜ ਵਿੱਚ ‘ਨਾਰੀ ਸਸ਼ਕਤੀਕਰਨ ਅਤੇ ਸਥਿਰ ਵਿਕਾਸ’ ਵਿਸ਼ੇ ’ਤੇ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ...
ਇਥੇ ਪੰਜਾਬ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਕਾਲਜ ਵਿੱਚ ‘ਨਾਰੀ ਸਸ਼ਕਤੀਕਰਨ ਅਤੇ ਸਥਿਰ ਵਿਕਾਸ’ ਵਿਸ਼ੇ ’ਤੇ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਡਾਕਟਰ ਰਾਜੇਸ਼ ਗਿੱਲ ਦੇ ਕੁੰਜੀਵਤ ਭਾਸ਼ਣ ਨਾਲ ਹੋਈ। ਕਾਲਜ ਦੇ ਪ੍ਰੋਫੈਸਰ ਕਮਲਜੀਤ ਸਿੰਘ ਸੋਹੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ ਨੇ ਕਾਲਜ ਬਾਰੇ ਰਿਪੋਰਟ ਪੇਸ਼ ਕੀਤੀ।
ਡਾ. ਸਾਹਨੀ ਤੇ ਡਾ. ਰਾਜੇਸ਼ ਗਿੱਲ ਨੇ ਕਿਹਾ ਕਿ ਔਰਤ ਦੀ ਮੌਜੂਦਗੀ ਸੰਸਾਰ ਨੂੰ ਸੁੰਦਰ ਬਣਾਉਂਦੀ ਹੈ, ਉਨ੍ਹਾਂ ਔਰਤਾਂ ਦੇ ਸਨਮਾਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਔਰਤ ਦੇ ਸਨਮਾਨ ਵਿੱਚ ਹੀ ਸਮਾਜ ਦੀ ਤਰੱਕੀ ਛੁਪੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪ੍ਰੋਫੈਸਰ ਐਜੂਕੇਸ਼ਨ ਜਸਵੀਰ ਕੌਰ ਚਾਹਲ ਨੇ ਕਿਹਾ ਸੰਸਾਰ ਭਰ ਵਿੱਚ ਔਰਤ ਦਾ ਰੁਤਬਾ ਬਹੁਤ ਉੱਚਾ ਮੰਨਿਆ ਗਿਆ ਹੈ ਔਰਤ ਹੀ ਸਮਾਜ ਦੀ ਗਤੀ ਦਾ ਧੁਰਾ ਹੈ।

