ਮੈਕਸ ਸਕੂਲ ਵਿੱਚ ਸਕਾਊਟ ਤੇ ਗਾਈਡ ਕੈਂਪ
ਮੈਕਸ ਸਕੂਲ ਵਿਖੇ ਕਰਵਾਏ ਗਏ ਸਕਾਊਟ ਤੇ ਗਾਈਡ ਕੈਂਪ ਦਾ ਦ੍ਰਿਸ਼। ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੇ ਯਤਨਾਂ ਸਦਕਾ ਡਿਸਟ੍ਰਿਕਟ ਆਰਗਨਾਈਜ਼ਿੰਗ ਕਮਿਸ਼ਨਰ ਬੂਟਾ ਰਾਮ ਅਤੇ ਅਸਿਸਟੈਂਟ ਡਿਸਟ੍ਰਿਕਟ ਆਰਗਨਾਈਜ਼ਿੰਗ ਕਮਿਸ਼ਨਰ ਨਰਿੰਦਰ ਸਿੰਘ ਦੀ ਕਾਬਲ...
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੇ ਯਤਨਾਂ ਸਦਕਾ ਡਿਸਟ੍ਰਿਕਟ ਆਰਗਨਾਈਜ਼ਿੰਗ ਕਮਿਸ਼ਨਰ ਬੂਟਾ ਰਾਮ ਅਤੇ ਅਸਿਸਟੈਂਟ ਡਿਸਟ੍ਰਿਕਟ ਆਰਗਨਾਈਜ਼ਿੰਗ ਕਮਿਸ਼ਨਰ ਨਰਿੰਦਰ ਸਿੰਘ ਦੀ ਕਾਬਲ ਰਹਿਨੁਮਾਈ ਹੇਠ ਸਕਾਊਟ ਤੇ ਗਾਈਡ ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਦਾਚਾਰਕ ਗੁਣ, ਅਨੁਸ਼ਾਸਨ ਅਤੇ ਸੇਵਾ ਦੇ ਜਜ਼ਬੇ ਨੂੰ ਪ੍ਰੋਤਸਾਹਿਤ ਕਰਨਾ ਸੀ। ਕੈਂਪ ਵਿੱਚ ਸਕਾਊਟ, ਗਾਈਡ, ਕਬਸ ਅਤੇ ਬੁਲਬੁਲਸ ਨੇ ਵੱਖ-ਵੱਖ ਪ੍ਰੈਕਟੀਕਲ ਸ਼ੈਸਨਾਂ ਰਾਹੀਂ ਸਿੱਖਣ ਵਾਲੀਆਂ ਗਤੀਵਿਧੀਆਂ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਵਿੱਚ ਕਬਸ ਅਤੇ ਬੁਲਬੁਲਸ ਲਈ ਕਬ ਸਲਿਊਟ, ਬੁਲਬੁਲ ਸਲਿਊਟ, ਕਬ ਸਾਈਨ, ਕਬ ਪ੍ਰਾਰਥਨਾ, ਖੱਬੇ ਹੱਥ ਨਾਲ ਹੱਥ ਮਿਲਾਉਣਾ, ਝੰਡਾ ਗੀਤ, ਸਲਾਮ ਤੇ ਸਕਾਊਟ ਕਲੈਪਸ ਦੀ ਪ੍ਰੈਕਟਿਸ ਸ਼ਾਮਲ ਸੀ। ਇਸੇ ਤਰ੍ਹਾਂ ਸਕਾਊਟਸ ਅਤੇ ਗਾਈਡਸ ਨੂੰ ਗਾਈਡ ਮੂਵਮੈਂਟ ਦੇ ਮੁੱਲਾਂ ਤੇ ਸਿਧਾਂਤਾਂ ਦੀ ਗਹਿਰਾਈ ਨੂੰ ਸਮਝਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਸਕਾਊਟ ਸਾਈਨ, ਸਕਾਊਟ ਲਾਅ, ਸਕਾਊਟ ਪ੍ਰਾਰਥਨਾ, ਝੰਡਾ ਗੀਤ, ਖੱਬੇ ਹੱਥ ਨਾਲ ਹੱਥ ਮਿਲਾਉਣਾ, ਖੇਡਾਂ ਅਤੇ ਸਕਾਊਟ ਕਲੈਪਸ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਜਿੱਥੇ ਪ੍ਰਬੰਧਕਾਂ ਵੱਲੋਂ ਗੋਲਡਨ ਐਰੋ ਐਵਾਰਡ ਜੇਤੂ ਵਿਦਿਆਰਥੀ ਤਰਨਵੀਰ ਸਿੰਘ, ਅਰਪਿਤਾ ਆਰਿਆ, ਸਮਰ ਮੱਟੂ ਅਤੇ ਜਪਨੂਰ ਸਿੰਘ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ ਉੱਥੇ ਹੀ ਉਨ੍ਹਾਂ ਵਲੋਂ ਬੱਚਿਆਂ ਵਿੱਚ ਟੀਮ ਵਰਕ ਅਤੇ ਕੋਆਰਡੀਨੇਸ਼ਨ ਵਰਗੇ ਗੁਣਾਂ ਦੇ ਵਿਕਾਸ ਲਈ ਇੰਟਰਐਕਟਿਵ ਖੇਡਾਂ ਵੀ ਕਰਵਾਈਆਂ ਗਈਆਂ। ਇਸ ਕੈਂਪ ਸੰਬੰਧੀ ਸਕੂਲ ਪ੍ਰਿੰਸੀਪਲ ਡਾ.ਮੋਨਿਕਾ ਮਲਹੋਤਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਲਈ ਇੱਕ ਸਿਖਲਾਈ ਭਰਪੂਰ ਤਜਰਬਾ ਸਾਬਤ ਹੋਇਆ ਜਿਸ ਵਿੱਚ ਅਨੁਸ਼ਾਸਨ, ਸਹਿਯੋਗ ਅਤੇ ਕਮਿਊਨਿਟੀ ਸੇਵਾ ਦੀ ਮਹੱਤਤਾ ਉਜਾਗਰ ਕੀਤੀ ਗਈ। ਅੰਤ ਵਿੱਚ ਉਨਾਂ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਰਿਸੋਰਸ ਪਰਸਨਜ਼ ਦੁਆਰਾ ਕੀਤੀ ਰਹਿਨੁਮਾਈ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸਕਾਊਟਿੰਗ ਅਤੇ ਗਾਈਡਿੰਗ ਦੇ ਆਦਰਸ਼ਾਂ ਨੂੰ ਆਪਣੇ ਰੋਜਾਨਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਸਕਾਰਾਤਮਕ ਵਿਚਾਰਧਾਰਾ ਵਾਲਾ ਸਮਾਜ ਉਸਾਰਨ ਵਿੱਚ ਆਪਣਾ ਉਚਿਤ ਯੋਗਦਾਨ ਪਾ ਸਕਣ।