ਹਾਦਸੇ ਵਿੱਚ ਸਕੂਟਰ ਚਾਲਕ ਹਲਾਕ
ਥਾਣਾ ਸਲੇਮ ਟਾਬਰੀ ਦੇ ਇਲਾਕੇ ਜਲੰਧਰ ਬਾਈਪਾਸ ਪੁਲ ਕੋਲ ਗ੍ਰੀਨਲੈਂਡ ਸਕੂਲ ਨੇੜੇ ਇੱਕ ਟਿੱਪਰ ਦੀ ਟੱਕਰ ਕਾਰਨ ਸਕੂਟਰ ਚਾਲਕ ਦੀ ਮੌਤ ਹੋ ਗਈ। ਸੂਰਜ ਕੁਮਾਰ ਵਾਸੀ ਮੁਹੱਲਾ ਨੰਦ ਪੁਰੀ ਨੇ ਦੱਸਿਆ ਕਿ ਉਹ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਗਰੀਨਲੈਂਡ...
Advertisement
ਥਾਣਾ ਸਲੇਮ ਟਾਬਰੀ ਦੇ ਇਲਾਕੇ ਜਲੰਧਰ ਬਾਈਪਾਸ ਪੁਲ ਕੋਲ ਗ੍ਰੀਨਲੈਂਡ ਸਕੂਲ ਨੇੜੇ ਇੱਕ ਟਿੱਪਰ ਦੀ ਟੱਕਰ ਕਾਰਨ ਸਕੂਟਰ ਚਾਲਕ ਦੀ ਮੌਤ ਹੋ ਗਈ। ਸੂਰਜ ਕੁਮਾਰ ਵਾਸੀ ਮੁਹੱਲਾ ਨੰਦ ਪੁਰੀ ਨੇ ਦੱਸਿਆ ਕਿ ਉਹ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਗਰੀਨਲੈਂਡ ਸਕੂਲ ਕੋਲੋਂ ਜਲੰਧਰ ਬਾਈਪਾਸ ਪੁਲ ਨੇੜੇ ਇੱਕ ਬੈਟਰੀ ਵਾਲੀ ਸਕੂਟਰੀ ’ਤੇ ਜਾ ਰਹੇ ਵਿਅਕਤੀ ਨੂੰ ਟਿੱਪਰ ਚਾਲਕ ਨੇ ਟੱਕਰ ਮਾਰੀ ਦਿੱਤੀ ਤੇ ਫਰਾਰ ਹੋ ਗਿਆ। ਸਕੂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਨੇ ਦੱਸਿਆ ਹੈ ਕਿ ਪੁਲੀਸ ਨੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਰਾਜੇਸ਼ ਰਾਮ ਵਾਸੀ ਬਹਾਦਰਕੇ ਰੋਡ ਨਿਊ ਗੋਬਿਦ ਪੁਰੀ ਵਜੋਂ ਹੋਈ ਹੈ।
Advertisement
Advertisement
×