ਵਾਲਮੀਕਿ ਵੈਲਫੇਅਰ ਸੁਸਾਇਟੀ ਵੱਲੋਂ ਸਤਿਸੰਗ ਸਮਾਗਮ
ਭਗਵਾਨ ਵਾਲਮੀਕਿ ਨੇ ਸਦਾ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ: ਗਗਨਪ੍ਰੀਤ
ਵਾਲਮੀਕਿ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸਤਿਸੰਗ ਇਆਲੀ ਵਿੱਖੇ ਕਰਾਇਆ ਗਿਆ ਜਿਸ ਵਿੱਚ ਬਾਬਾ ਦੀਪਕ ਸ਼ਾਹ ਪ੍ਰਧਾਨ ਸੂਫ਼ੀ ਸੰਤ ਸਮਾਜ ਪੰਜਾਬ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਵਿਸ਼ਵ ਪਿਤਾਮਾ ਵਜੋਂ ਸਤਿਕਾਰੇ ਜਾਂਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੀ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਾਮਾਇਣ ਦੇ ਰੂਪ ’ਚ ਭਗਵਾਨ ਵਾਲਮੀਕਿ ਨੇ ਸਾਨੂੰ ਸਮਾਜ ਲਈ ਸਚਾਈ ਦੇ ਮਾਰਗ 'ਤੇ ਚੱਲਣ ਅਤੇ ਕਰਤੱਵ ਪਾਲਣਾ ਦੀ ਮਹਾਨ ਪ੍ਰੇਰਨਾ ਦਿੱਤੀ ਹੈ। ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਵੀ ਸਮੁੱਚੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਦੇ ਇਤਿਹਾਸਿਕ ਦਿਨ ਰਲ ਮਿਲਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵੀਰ ਜਸਪ੍ਰੀਤ ਸਿੰਘ ਅਯਾਲੀ, (ਚੇਅਰਮੈਨ), ਵੀਰ ਪਲਵਿੰਦਰ ਸਿੰਘ ਬੈਂਸ, ਦੀਪਕ ਵੈਦ, ਵੀਰ ਪ੍ਰਦੀਪ ਵੈਦ, ਵੀਰ ਸੰਦੀਪ ਵਿਰਲਾ, ਕਰਮਵੀਰ ਸੋਦੇ ਅਤੇ ਸ੍ਰੀਮਤੀ ਮਾਇਆ ਦੇਵੀ
ਵੱਲੋਂ ਆਏ ਮਹਿਮਾਨਾਂ ਗੁਰਚਰਨ ਸਿੰਘ ਮਿੰਟਾ, ਰਾਜੇਸ਼ ਅਗਰਵਾਲ, ਬਲਜਿੰਦਰ ਸਿੰਘ ਮਠਾੜੂ, ਮਨਮੋਹਨ ਸਿੰਘ ਮੋਹਣੀ, ਰਜੇਸ਼ ਗੁਪਤਾ, ਪਰਮਜੀਤ ਸਿੰਘ ਲਵਲੀ, ਬਲਵਿੰਦਰ ਸਿੰਘ ਗਾਬਾ, ਜਸਬੀਰ ਸਿੰਘ ਰਿੰਪੀ, ਅਮਰਜੀਤ ਸਿੰਘ ਬਿੱਟੂ, ਰਜਿੰਦਰ ਸਿੰਘ ਮਿੰਨੀ ਅਤੇ ਵਰਿੰਦਰ ਸਿੰਘ ਮੰਗੂ ਵੀਰ ਸਮੇਤ ਪੱਪੂ ਟੀਮ ਦੇ ਮੈਂਬਰਾਂ ਦਾ ਸਵਾਗਤ ਕੀਤਾ।