ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਗਲ ਤੇ ਪਾਣੀ ਬਚਾਓ ਤਹਿਤ ਬੂਟੇ ਲਾਏ

ਪਾਇਲ: ਜੰਗਲ ਤੇ ਪਾਣੀ ਬਚਾਓ ਮੱਤੇਵਾੜਾ ਕਮੇਟੀ ਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਪ੍ਰਬੰਧਕ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਪੁਰਾਤਨ ਰੁੱਖ ਪਿੱਪਲ, ਬਰੋਟਾ ਤੇ ਨਿੰਮ ਲਗਾਉਣ ਦੀ ਆਰੰਭੀ ਮੁਹਿੰਮ ਦੌਰਾਨ ਕਿਹਾ ਕਿ ਹਵਾ, ਪਾਣੀ ਤੇ ਧਰਤੀ...
Advertisement

ਪਾਇਲ: ਜੰਗਲ ਤੇ ਪਾਣੀ ਬਚਾਓ ਮੱਤੇਵਾੜਾ ਕਮੇਟੀ ਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਪ੍ਰਬੰਧਕ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਪੁਰਾਤਨ ਰੁੱਖ ਪਿੱਪਲ, ਬਰੋਟਾ ਤੇ ਨਿੰਮ ਲਗਾਉਣ ਦੀ ਆਰੰਭੀ ਮੁਹਿੰਮ ਦੌਰਾਨ ਕਿਹਾ ਕਿ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਰੁੱਖ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੇ ਨਿਯਮਾਂ ਨਾਲ ਜਾਣ-ਬੁੱਝ ਕੇ ਕੀਤੀ ਜਾ ਰਹੀ ਕੁਤਾਹੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਮੈਦਾਨੀ ਇਲਾਕਿਆਂ ’ਚ 20-22 ਫ਼ੀਸਦੀ ਅਤੇ ਪਹਾੜਾਂ ਨੂੰ 60 ਫ਼ੀਸਦੀ ਦਰੱਖਤ ਲਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਬਰਸੀ ’ਤੇ 500 ਵਿਰਾਸਤੀ ਰੁੱਖ ਲਗਾਏ ਜਾਣਗੇ। -ਪੱਤਰ ਪ੍ਰੇਰਕ 

Advertisement
Advertisement