ਗਾਰਡਨ ਵੈਲੀ ਸਕੂਲ ’ਚ ਬੂਟੇ ਲਾਏ
ਹਰ ਮੈਦਾਨ ਫ਼ਤਹਿ ਸੇਵਾ ਦਲ ਵੱਲੋਂ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਅੱਜ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਖੰਨਾ ਵਿੱਚ ਪ੍ਰਿੰਸੀਪਲ ਦੀਪਾਲੀ ਨੰਦਾ ਦੀ ਅਗਵਾਈ ਹੇਠ ਬੂਟੇ ਲਾਏ। ਪ੍ਰਿੰਸੀਪਲ ਨੰਦਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।...
Advertisement
ਹਰ ਮੈਦਾਨ ਫ਼ਤਹਿ ਸੇਵਾ ਦਲ ਵੱਲੋਂ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਅੱਜ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਖੰਨਾ ਵਿੱਚ ਪ੍ਰਿੰਸੀਪਲ ਦੀਪਾਲੀ ਨੰਦਾ ਦੀ ਅਗਵਾਈ ਹੇਠ ਬੂਟੇ ਲਾਏ। ਪ੍ਰਿੰਸੀਪਲ ਨੰਦਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਸੰਸਥਾ ਦੇ ਮੈਬਰਾਂ ਨਾਲ ਬੂਟੇ ਲਾਉਂਦਿਆਂ ਇਨ੍ਹਾਂ ਦੀ ਸੇਵਾ ਸੰਭਾਲ ਕਰਨ ਦੀ ਸਹੁੰ ਚੁੱਕੀ। ਸੰਸਥਾ ਦੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਨੇ ਕਿਹਾ ਕਿ ਹਰ ਵਿਅਕਤੀ ਘੱਟੋਂ ਘੱਟ ਇਕ ਬੂਟਾ ਲਾ ਕੇ ਉਸ ਦੀ ਸੰਭਾਲ ਕਰੇ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਵੀ ਬੂਟੇ ਲਾਉਣ ਲਈ ਪ੍ਰੇਰਿਤ ਕਰੇ।
Advertisement
Advertisement
×