Advertisement
ਨੇੜਲੇ ਪਿੰਡ ਬੀਬੀਪੁਰ ਵਿੱਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਤ ਭੁਪਿੰਦਰ ਸਿੰਘ ਗੁਰਦੁਆਰਾ ਯਾਦਗਾਰ ਸਾਹਿਬ ਰਾੜਾ ਸਾਹਿਬ ਜਰਗ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਏ।
Advertisement
ਸੰਤਾਂ ਨੇ ਸੰਗਤ ਨੂੰ ਨਾਮ ਜਪਣ, ਵੰਡ ਛੱਕਣ, ਗੁਰੂ ਲੜ ਲੱਗਣ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਲਈ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਹੋਲ, ਟੌਂਸਾ, ਲੱਲੋਂ, ਬੌਪੁਰ, ਤੁਰਮਰੀ, ਰੌਣੀ, ਦੀਵਾ, ਜਰਗ ਆਦਿ ਪਿੰਡਾਂ ਦੀਆਂ ਸੰਗਤ ਨੇ ਬਾਣੀ ਸਰਵਣ ਕੀਤੀ। ਪਿੰਡ ਬੀਬੀਪੁਰ ਦੀਆਂ ਸੰਗਤਾਂ ਵੱਲੋਂ ਸੰਤ ਭੁਪਿੰਦਰ ਸਿੰਘ ਨੂੰ ਸਿਰੋਪਾਓ, ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਮਹਾਂਪੁਰਸ਼ਾਂ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
Advertisement
×