ਸਮਰਾਲਾ ਦੀ ਮਹਾਪੰਚਾਇਤ ਇਤਿਹਾਸਕ ਹੋਵੇਗੀ: ਕੋਟ ਪਨੈਚ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ, ਖੰਨਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਭਿੰਦਰ ਸਿੰਘ ਬੀਜਾ ਤੇ ਰਣਜੀਤ ਸਿੰਘ ਹੈਪੀ ਰਾਜੇਵਾਲ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮਰਾਲਾ ਦੀ ਦਾਣਾ ਮੰਡੀ ’ਚ 24 ਅਗਸਤ ਨੂੰ ਹੋਣ ਵਾਲੀ ਮਹਾਪੰਚਾਇਤ ਇਤਿਹਾਸਕ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਕਿਸਾਨ-ਮਜ਼ਦੂਰਾਂ ਤੇ ਹੋਰ ਵਰਗਾਂ ਦੇ ਲੋਕਾਂ ਸਣੇ ਬੀਬੀਆਂ ਸ਼ਿਰਕਤ ਕਰਨਗੀਆਂ। ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਦੀਆਂ ਤਿਆਰੀਆਂ ਸਿਖਰਾਂ ’ਤੇ ਹਨ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਜ਼ਮੀਨਾਂ ਹਥਿਆਉਣ ਵਾਲ਼ੀ ਪਾਲਿਸੀ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਵਾਪਸ ਲੈ ਲਈ ਹੈ, ਪਰ ਹਾਲੇ ਪੰਜਾਬ ਦੇ ਪਾਣੀਆਂ, ਸਹਿਕਾਰਤਾ ਵਿਭਾਗ ’ਚ ਹੁੰਦੀ ਲੁੱਟ ਖ਼ਿਲਾਫ਼ ਪਾਰਦਰਸ਼ਤਾ ਲਿਆਉਣ ਲਈ, ਅਮਰੀਕਾ ਵੱਲੋਂ ਭਾਰਤ ਨਾਲ਼ ਖੇਤੀਬਾੜੀ ਅਤੇ ਡੇਅਰੀ ਵਸਤਾਂ ਤੇ ਸਮਝੌਤੇ ਖ਼ਿਲਾਫ਼ ਹੋਣ ਵਾਲੇ ਸੰਘਰਸ਼ਾਂ ਦੀ ਰੂਪ-ਰੇਖਾ ਦੇ ਐਲਾਨ ਵੀ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਰਾਜਵਿੰਦਰ ਸਿੰਘ ਰਾਜੂ ਮਡਿਆਲਾ ਕਲਾਂ, ਦਰਸ਼ਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਚੱਕ ਸਰਾਏਂ, ਬਹਾਲ ਸਿੰਘ ਨਾਗਰਾ, ਮਲਕੀਤ ਸਿੰਘ ਇਸਨਪੁਰ, ਭੋਲਾ ਰਾਏਪੁਰ ਰਾਜਪੂਤਾਂ, ਜਗਰੂਪ ਸਿੰਘ ਕੁਲਾਰ, ਬੰਟੂ ਬੀਜਾ, ਨਾਜਰ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।