ਲੇਖਕ ਮੰਚ ਸਮਰਾਲਾ ਦੀ ਇਕੱਤਰਤਾ
ਲੇਖਕ ਮੰਚ ਸਮਰਾਲਾ ਦੀ ਮੀਟਿੰਗ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਿੰਦਰਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿੱਚ ਲੇਖਕ ਅਤੇ ਪੱਤਰਕਾਰ ਕਰਮਜੀਤ ਸਿੰਘ ‘ਆਜ਼ਾਦ’ ਨੇ ਆਪਣਾ ਲਿਖਿਆ ਗੀਤ ‘ਅੱਜ ਤਿਤਲੀਆਂ ਖਾਮੋਸ਼ ਕਿਉਂ ਮੇਰੇ ਪਿਆਰ ਦੀਆਂ’ ਗਾ...
Advertisement
ਲੇਖਕ ਮੰਚ ਸਮਰਾਲਾ ਦੀ ਮੀਟਿੰਗ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਿੰਦਰਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿੱਚ ਲੇਖਕ ਅਤੇ ਪੱਤਰਕਾਰ ਕਰਮਜੀਤ ਸਿੰਘ ‘ਆਜ਼ਾਦ’ ਨੇ ਆਪਣਾ ਲਿਖਿਆ ਗੀਤ ‘ਅੱਜ ਤਿਤਲੀਆਂ ਖਾਮੋਸ਼ ਕਿਉਂ ਮੇਰੇ ਪਿਆਰ ਦੀਆਂ’ ਗਾ ਕੇ ਸੁਣਾਇਆ। ਨੇਤਰ ਸਿੰਘ ਨੇ ਕਵਿਤਾ ‘ਮੱਤਦਾਨੀ’, ਕਰਮਜੀਤ ਬਾਸੀ ਨੇ ‘ਫਿਕਰਮੰਦੀ’, ਅਵਤਾਰ ਸਿੰਘ ਓਟਾਲਾਂ ਨੇ ਗੀਤ ‘ਮਿੱਠੀਆਂ ਗੱਲਾਂ ਦਾ ਕੌਣ ਭਰੂ ਹੁੰਗਾਰਾ’ ਗਾ ਕੇ ਸੁਣਾਇਆ। ਜਥੇਦਾਰ ਕੇਵਲ ਸਿੰਘ ਕੱਦੋਂ ਨੇ ‘ਅਭੁੱਲ ਯਾਦਾਂ’ ਸੁਣਾ ਕੇ ਹਾਜ਼ਰ ਲੇਖਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਲੇਖਕ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਪੰਜਾਬ ਦੇ ਢਾਹਾ ਇਲਾਕੇ ਦੇ ਅਣਗੌਲੇ ਕਰੀਬ 75 ਲੇਖਕਾਂ ਦੇ ਜੀਵਨ ਨਾਲ ਸਬੰਧਤ ਆਪਣੇ ਖੋਜ ਕਾਰਜ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿਹਾ ਕਿ ਇਸ ਖੋਜ ਕਾਰਜ ਦਾ ਮਕਸਦ ਵਿੱਸਰੇ ਲੇਖਕਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਪੁਸਤਕ ਦੇ ਰੂਪ ਵਿਚ ਲੇਖਕ ਜਗਤ ਦੇ ਸਾਹਮਣੇ ਲਿਆਉਣਾ ਹੈ।
Advertisement
Advertisement
Advertisement
×

