DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਨਗਰ ਨਿਗਮ ਚੋਣਾਂ ’ਚ ਹਾਕਮ ਧਿਰ ਨੂੰ ਝਟਕਾ, ਨਹੀਂ ਮਿਲਿਆ ਬਹੁਮਤ

‘ਆਪ’ ਦੇ 41, ਕਾਂਗਰਸ ਦੇ 30, ਭਾਜਪਾ ਦੇ 19, ਦੋ ਅਕਾਲੀ ਅਤੇ ਤਿੰਨ ਆਜ਼ਾਦ ਉਮੀਦਵਾਰ ਜਿੱਤੇ; 46.95 ਫ਼ੀਸਦੀ ਵੋਟਾਂ ਪਈਆਂ
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਵਾਰਡ ਨੰਬਰ 71 ਤੋਂ ‘ਆਪ’ ਦੀ ਜੇਤੂ ਉਮੀਦਵਾਰ ਨੰਦਿਨੀ ਜੈਰਥ ਸਾਥੀਆਂ ਨਾਲ ਖੁਸ਼ੀ ਮਨਾਉਂਦੀ ਹੋਈ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ

ਲੁਧਿਆਣਾ, 21 ਦਸੰਬਰ

Advertisement

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਵਿੱਚ ਅੱਜ ਚੋਣਾਂ ਦੌਰਾਨ ਲੋਕਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਲੁਧਿਆਣਾ ਵਿੱਚ ਮੇਅਰ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਣਾ ਦੇਖਣ ਵਾਲੀ ਆਮ ਆਦਮੀ ਪਾਰਟੀ ਨੂੰ ਸਿਰਫ਼ 41 ਵਾਰਡਾਂ ਵਿੱਚ ਹੀ ਜਿੱਤ ਹਾਸਲ ਹੋਈ ਹੈ। ਕਾਂਗਰਸ 30 ਵਾਰਡਾਂ ਵਿੱਚ ਜਿੱਤੀ ਅਤੇ ਭਾਜਪਾ 19 ਵਾਰਡਾਂ ਵਿੱਚ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਨੂੰ ਦੋ ਵਾਰਡਾਂ ਵਿੱਚ ਅਤੇ ਤਿੰਨ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ। ਅੱਜ ਸਿਰਫ 46.95 ਫੀਸਦੀ ਲੋਕਾਂ ਨੇ ਹੀ ਆਪਣੇ ਵੋਟ ਦਾ ਇਸਤੇਮਾਲ ਕੀਤਾ, ਜੋ ਕਿ 2018 ਦੀ ਪਿਛਲੀ 59.08 ਫੀਸਦੀ ਤੋਂ ਬਹੁਤ ਘੱਟ ਹੈ। ਲੁਧਿਆਣਾ ਵਿੱਚ ਇਸ ਵਾਰ ਚੋਣਾਂ ਦੌਰਾਨ ਬਹੁਤ ਵੱਡੇ ਚਿਹਰੇ ਆਪਣੇ ਵਾਰਡਾਂ ਵਿੱਚ ਜਿੱਤ ਹਾਸਲ ਨਹੀਂ ਕਰ ਸਕੇ, ਜਿਸ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ. ਸੁਖਚੈਨ ਗੋਗੀ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਪਤਨੀ ਮਮਤਾ ਆਸ਼ੂ ਤੇ ਭਰਜਾਈ ਵੀ ਆਪਣੇ ਵਾਰਡ ਵਿੱਚ ਹਾਰ ਗਏ।

ਕਾਂਗਰਸ ਦੇ ਜੇਤੂ ਉਮੀਦਵਾਰ ਸਮਰਥਕਾਂ ਨਾਲ। -ਫੋਟੋ: ਹਿਮਾਂਸ਼ੂ ਮਹਾਜਨ

ਵਾਰਡ ਨੰਬਰ 1 ’ਚ ਆਜ਼ਾਦ ਉਮੀਦਵਾਰ ਰਤਨਜੀਤ ਕੌਰ ਸੀਬੀਆ 597 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 2 ’ਚ ਕਾਂਗਰਸ ਸੰਗੀਤਾ ਵਿਜੇ ਕਲਸੀ 2240 ਵੋਟਾਂ ਨਾਲ, ਵਾਰਡ ਨੰਬਰ 3 ’ਚ ਭਾਜਪਾ ਉਮੀਦਵਾਰ ਪਲਵੀ ਵਿਨਾਇਕ 1879 ਵੋਟਾਂ, ਵਾਰਡ ਨੰਬਰ 4 ’ਚ ਕਾਂਗਰਸ ਸੁਖਦੇਵ ਬਾਵਾ 2609 ਵੋਟਾਂ, ਵਾਰਡ ਨੰਬਰ 5 ’ਚ ‘ਆਪ’ ਦੇ ਲਖਵਿੰਦਰ ਚੌਧਰੀ 4465, ਵਾਰਡ ਨੰਬਰ 6 ’ਚ ਕਾਂਗਰਸ ਜਗਦੀਸ਼ ਲਾਲ 3785, ਵਾਰਡ ਨੰਬਰ 7 ’ਚ ਕਾਂਗਰਸ ਰਵਿੰਦਰ ਕੌਰ 3384, ਵਾਰਡ ਨੰ 8 ’ਚ ਕਾਂਗਰਸ ਰਾਜ ਕੁਮਾਰ 1228 ਵੋਟਾਂ, ਵਾਰਡ ਨੰਬਰ 9 ਭਾਜਪਾ ਦੇ ਦੀਕਸ਼ਾ ਬੱਤਰਾ 1022, ਵਾਰਡ ਨੰਬਰ 10 ‘ਆਪ’ ਦੇ ਪ੍ਰਦੀਪ ਸ਼ਰਮਾ ਗੱਬੀ 1210 ਵੋਟਾਂ, ਵਾਰਡ ਨੰਬਰ 11 ’ਚ ਆਜ਼ਾਦ ਦੀਪਾ ਰਾਣੀ 861 ਵੋਟਾਂ, ਵਾਰਡ ਨੰਬਰ 12 ’ਚ ਕਾਂਗਰਸ ਹਰਜਿੰਦਰਪਾਲ ਲਾਲੀ 605 ਵੋਟਾਂ, ਵਾਰਡ ਨੰਬਰ 13 ’ਚ ‘ਆਪ’ ਦੇ ਇੰਦਰਜੀਤ ਕੌਰ 1191, ਵਾਰਡ ਨੰਬਰ 14 ‘ਆਪ’ ਸੁਖਮੇਲ ਗਰੇਵਾਲ 3128, ਵਾਰਡ ਨੰਬਰ 15 ’ਚ ‘ਆਪ’ ਜਸਪ੍ਰੀਤ ਕੌਰ 1448, ਵਾਰਡ ਨੰਬਰ 16 ‘ਆਪ’ ਅਸ਼ਵਨੀ ਸ਼ਰਮਾ ਗੋਬੀ 598, ਵਾਰਡ ਨੰਬਰ 17 ਤੋਂ ਭਾਜਪਾ ਦੀ ਰੂਬੀ ਗੋਰੀਅਨ 149 ਵੋਟਾਂ, ਵਾਰਡ ਨੰਬਰ 18 ਤੋਂ ਭਾਜਪਾ ਦੇ ਅਨਿਲ ਭਾਰਦਵਾਜ 63 ਵੋਟਾਂ ਨਾਲ ਜਿੱਤੇ। ਇਸੇ ਤਰ੍ਹਾਂ ਵਾਰਡ ਨੰਬਰ 19 ‘ਆਪ’ ਦੀ ਨਿਧੀ ਗੁਪਤਾ 839 ਵੋਟਾਂ, ਵਾਰਡ ਨੰਬਰ 20 ਤੋਂ ਅਕਾਲੀ ਉਮੀਦਵਾਰ ਚਤਰਵੀਰ ਸਿੰਘ ਕਮਲ ਅਰੋੜਾ 415, ਵਾਰਡ ਨੰਬਰ 21 ਤੋਂ ਭਾਜਪਾ ਅਨੀਤਾ ਨਨਚਾਹਲ 387 ਵੋਟਾਂ, ਵਾਰਡ ਨੰਬਰ 22 ‘ਆਪ’ ਦੇ ਜਸਪਾਲ ਸਿੰਘ ਗਰੇਵਾਲ 2913 ਵੋਟਾਂ, ਵਾਰਡ ਨੰਬਰ 23 ਤੋਂ ਭਾਜਪਾ ਸ਼ੋਭਾ ਸ਼ਰਮਾ 389 ਵੋਟਾਂ ਨਾਲ ਜੇਤੂ ਰਹੇ।

ਵਾਰਡ ਨੰਬਰ 24 ’ਚੋਂ ਕਾਂਗਰਸ ਦੇ ਗੁਰਮੀਤ ਸਿੰਘ 684 ਵੋਟਾਂ, ਵਾਰਡ ਨੰਬਰ 25 ਤੋਂ ਕਾਂਗਰਸ ਸੁਖਜਿੰਦਰ ਕੌਰ 441 ਵੋਟਾਂ, ਵਾਰਡ ਨੰਬਰ 26 ਤੋਂ ਕਾਂਗਰਸ ਗੌਰਵ ਭੱਟੀ 937, ਵਾਰਡ ਨੰਬਰ 27 ਤੋਂ ਭਾਜਪਾ ਦੀ ਜਸਬੀਰ ਕੌਰ 2285, ਵਾਰਡ ਨੰਬਰ 28 ਤੋਂ ‘ਆਪ’ ਅਮਰਜੀਤ ਸਿੰਘ 502, ਵਾਰਡ ਨੰਬਰ 29 ਤੋਂ ‘ਆਪ’ ਕਮਲ ਮਨੋਚਾ 408 ਵੋਟਾਂ, ਵਾਰਡ ਨੰਬਰ 30 ‘ਆਪ’ ਦੇ ਨਿੱਕੂ ਭਾਰਤੀ 427 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 31 ’ਚ ਕਾਂਗਰਸ ਦੀ ਹਰਮਨਦੀਪ ਕੌਰ 2198 ਵੋਟਾਂ, ਵਾਰਡ ਨੰਬਰ 32 ’ਚ ਕਾਂਗਰਸ ਦੇ ਜਸਵਿੰਦਰ ਸਿੰਘ 2167, ਵਾਰਡ ਨੰਬਰ 33 ’ਚ ਭਾਜਪਾ ਦੀ ਕੁਲਦੀਪ ਕੌਰ 3946 ਵੋਟਾਂ, ਵਾਰਡ ਨੰਬਰ 34 ’ਚ ਭਾਜਪਾ ਦੇ ਰਾਜੇਸ਼ ਮਿਸ਼ਰਾ 2598, ਵਾਰਡ ਨੰਬਰ 35 ਤੋਂ ‘ਆਪ’ ਦੀ ਪ੍ਰਭਪ੍ਰੀਤ ਕੌਰ 1520 ਵੋਟਾਂ, ਵਾਰਡ ਨੰਬਰ 36 ਤੋਂ ਕਾਂਗਰਸ ਦੇ ਸਤਨਾਮ ਸਿੰਘ 2984, ਵਾਰਡ ਨੰਬਰ 37 ਤੋਂ ‘ਆਪ’ ਦੇ ਸਰੋਜ ਮੰਨਣ 2611, ਵਾਰਡ ਨੰਰ 38 ਤੋਂ ਕਾਂਗਰਸ ਦੇ ਸਤਨਾਮ ਸਿੰਘ ਲੋਹਾਰਾ 1321 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 40 ਤੋਂ ‘ਆਪ’ ਦੇ ਪ੍ਰਿੰਸ ਜੌਹਰ 963, ਵਾਰਡ ਨੰਬਰ 41 ਤੋਂ ਕਾਂਗਰਸ ਦੀ ਮਮਤਾ ਰਾਣੀ 14, ਵਾਰਡ ਨੰਬਰ 42 ’ਚੋਂ ਕਾਂਗਰਸੀ ਜਗਮੀਤ ਸਿੰਘ ਤਿੰਨ ਵੋਟਾਂ, ਵਾਰਡ ਨੰਬਰ 43 ਬਲਜੀਤ ਕੌਰ ਕਾਂਗਰਸ 2548, ਵਾਰਡ ਨੰਬਰ 44 ਸੋਹਣ ਸਿੰਘ ਗੋਗਾ ‘ਆਪ’ 82, ਵਾਰਡ ਨੰਬਰ 45 ਪਰਮਜੀਤ ਕੌਰ ਕਾਂਗਰਸ 206, ਵਾਰਡ ਨੰਬਰ 46 ਸੁਖਦੇਵ ਸਿੰਘ ਕਾਂਗਰਸ 420, ਵਾਰਡ ਨੰਬਰ 47 ਊਸ਼ਾ ਰਾਣੀ ‘ਆਪ’ 537, ਵਾਰਡ ਨੰਬਰ 48 ਰਖਵਿੰਦਰ ਸਿੰਘ ਗਾਬੜੀਆ ਅਕਾਲੀ ਦਲ 595, ਵਾਰਡ ਨੰਬਰ 49 ਅਨੀਤਾ ਸ਼ਰਮਾ ਭਾਜਪਾ 161, ਵਾਰਡ ਨੰਬਰ 50 ਯੁਵਰਾਜ ਸਿੱਧੂ ‘ਆਪ’ 1988, ਵਾਰਡ ਨੰਬਰ 51 ਕੋਮਲਪ੍ਰੀਤ ਕੌਰ ‘ਆਪ’ 296 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 52 ਨਿਰਮਲ ਕੈੜਾ ਕਾਂਗਰਸ 1479 ਵੋਟਾਂ, ਵਾਰਡ ਨੰਬਰ 53 ਮਹਿਕ ਚੱਢਾ ‘ਆਪ’ 167, ਵਾਰਡ ਨੰਬਰ 54 ਦਿਲਰਾਜ ਸਿੰਘ ਕਾਂਗਰਸ 327 ਵੋਟਾਂ, ਵਾਰਡ ਨੰਬਰ 55 ਅੰਮ੍ਰਿਤ ਵਰਸ਼ਾ ਰਾਮਪਾਲ ‘ਆਪ’ 449, ਵਾਰਡ ਨੰਬਰ 56 ਤਨਵੀਰ ਸਿੰਘ ਧਾਲੀਵਾਲ ‘ਆਪ’ 1372, ਵਾਰਡ ਨੰਬਰ 57 ਵੀਰਾਂ ਬੇਦੀ ‘ਆਪ’ 104 ਵੋਟਾਂ, ਵਾਰਡ ਨੰਬਰ 58 ਸਤਨਾਮ ਸਿੰਘ ‘ਆਪ’ 35, ਵਾਰਡ ਨੰਬਰ 59 ਸੋਨਲ ਸ਼ਰਮਾ ਕਾਂਗਰਸ 1072, ਵਾਰਡ ਨੰਬਰ 60 ਗੁਰਪ੍ਰੀਤ ਬੱਬਲ ‘ਆਪ’ 168, ਵਾਰਡ ਨੰਬਰ 61 ਪਰਮਿੰਦਰ ਕੌਰ ਕਾਂਗਰਸ 86 ਵੋਟਾਂ, ਵਾਰਡ ਨੰਬਰ 62. ਸੁਨੀਲ ਮੋਦਗਿਲ ਭਾਜਪਾ 563, ਵਾਰਡ ਨੰਬਰ 63 ਮਨਿੰਦਰ ਕੌਰ ਘੁੰਮਣ ‘ਆਪ’ 1160, ਵਾਰਡ ਨੰਬਰ 64 ਇੰਦੂ ਮਨੀਸ਼ ਸ਼ਾਹ ‘ਆਪ’ 215, ਵਾਰਡ ਨੰਬਰ 65 ਕਾਂਗਰਸ ਦੀ ਨਵਦੀਪ ਕੌਰ ਰਾਜੀ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 66 ਰੋਹਿਤ ਸਿੱਕਾ ਭਾਜਪਾ 3698 ਵੋਟਾਂ, ਵਾਰਡ ਨੰਬਰ 67 ਸ਼ਰਨਜੀਤ ਕੌਰ ‘ਆਪ’ 623, ਵਾਰਡ ਨੰਬਰ 68 ਪੁਸ਼ਪਿੰਦਰ ਭਨੌਟ ‘ਆਪ’ 759 ਵੋਟਾਂ, ਵਾਰਡ ਨੰਬਰ 69 ਦੀਪਿਕਾ ਸੰਨੀ ਭੱਲਾ ਕਾਂਗਰਸ 1702, ਵਾਰਡ ਨੰਬਰ 70 ਸੁਮਨ ਵਰਮਾ ਭਾਜਪਾ 1560, ਵਾਰਡ ਨੰਬਰ 71 ਨੰਦਿਨੀ ਜੈਰਥ ‘ਆਪ’ 195, ਵਾਰਡ ਨੰਬਰ 72 ਕਪਿਲ ਕੁਮਾਰ ਸੋਨੂੰ ‘ਆਪ’ 2603, ਵਾਰਡ ਨੰਬਰ 73 ਰੁਚੀ ਵਿਸ਼ਾਲ ਗੁਲਾਟੀ ਭਾਜਪਾ 146, ਵਾਰਡ ਨੰਬਰ 74 ਇਕਬਾਲ ਸਿੰਘ ਸੋਨੂੰ ਡਿੱਕੋ ਕਾਂਗਰਸ 256, ਵਾਰਡ ਨੰਬਰ 75 ਸਿਮਰਨਪ੍ਰੀਤ ਕੌਰ ‘ਆਪ’ 2216 ਵੋਟਾਂ, ਵਾਰਡ ਨੰਬਰ 76 ਮੁਕੇਸ਼ ਖੱਤਰੀ ਭਾਜਪਾ 795, ਵਾਰਡ ਨੰਬਰ 77. ਪੂਨਮ ਰੱਤੜਾ ਭਾਜਪਾ 574, ਵਾਰਡ ਨੰਬਰ 78 ਸੁਰਿੰਦਰ ਕੌਰ ਮੰਨਾ ‘ਆਪ’ 1693, ਵਾਰਡ ਨੰਬਰ 79 ਭਵਨੀਤ ਕੌਰ ਭਾਜਪਾ 1921, ਵਾਰਡ ਨੰਬਰ 80 ਗੌਰਵਜੀਤ ਸਿੰਘ ਗੌਰਾ ਭਾਜਪਾ 147, ਵਾਰਡ ਨੰਬਰ 81 ਮੰਜੂ ਅਗਰਵਾਲ ਭਾਜਪਾ 1723, ਵਾਰਡ ਨੰਬਰ 82 ਅਰੁਣ ਸ਼ਰਮਾ ਕਾਂਗਰਸ 95, ਵਾਰਡ ਨੰਬਰ 83 ਮੋਨਿਕਾ ਜੱਗੀ ਆਜ਼ਾਦ 682, ਵਾਰਡ ਨੰਬਰ 84 ਸ਼ਿਆਮ ਸੁੰਦਰ ਮਲਹੋਤਰਾ ਕਾਂਗਰਸ 607, ਵਾਰਡ ਨੰਬਰ 85 ਸ਼ਾਲੂ ਡਾਵਰ ਕਾਂਗਰਸ 666 ਵੋਟਾਂ, ਵਾਰਡ ਨੰਬਰ 86 ਮਨਜੀਤ ਸਿੰਘ ਢਿੱਲੋਂ ‘ਆਪ’ 227, ਵਾਰਡ ਨੰਬਰ 87 ਗੁਰਜੀਤ ਕੌਰ ‘ਆਪ’ 755, ਵਾਰਡ ਨੰਬਰ 88 ਨੀਰਜ ਆਹੂਜਾ ਬੂਟਾ ‘ਆਪ’ 69, ਵਾਰਡ ਨੰਬਰ 89 ਅਰਾਧਨਾ ਅਟਵਾਲ ‘ਆਪ’ 1854, ਵਾਰਡ ਨੰਬਰ 90 ਰਾਕੇਸ਼ ਪਰਾਸ਼ਰ ‘ਆਪ’ 1996, ਵਾਰਡ ਨੰਬਰ 91 ਤਜਿੰਦਰ ਕੌਰ ਰਾਜਾ ‘ਆਪ’ 311 ਵੋਟਾਂ ਨਾਲ ਜਿੱਤੇ।

ਵਾਰਡ ਨੰਬਰ 92 ਨਰਿੰਦਰ ਭਾਰਦਵਾਜ ‘ਆਪ’ 1439 ਵੋਟਾਂ, ਵਾਰਡ 93 ਭੁਪਿੰਦਰ ਕੌਰ ਗੋਪੀ ਕਾਂਗਰਸ 949, ਵਾਰਡ 94 ਅਮਨ ਬੱਗਾ ਖੁਰਾਣਾ ‘ਆਪ’ 887 ਵੋਟਾਂ ਤੇ ਵਾਰਡ ਨੰਬਰ 95 ਤੋਂ ‘ਆਪ’ ਉਮੀਦਵਾਰ ਕਸ਼ਮੀਰ ਕੌਰ 1911 ਵੋਟਾਂ ਨਾਲ ਜੇਤੂ ਰਹੇ।

Advertisement
×