ਅੰਤਰ-ਸਕੂਲ ਮੁਕਾਬਲੇ ਦੀ ਟਰਾਫੀ ਆਰ ਐੱਸ ਸਕੂਲ ਨੇ ਜਿੱਤੀ
ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈਨ ਵਿੱਚ ਅੱਜ ਅੰਤਰ ਸਕੂਲ ਮੁਕਾਬਲਾ ਕਰਾਇਆ ਗਿਆ। ਇਸ ਮੁਕਾਬਲੇ ਵਿੱਚ 20 ਤੋਂ ਵੱਧ ਸਕੂਲਾਂ ਦੇ 500 ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਮੁਕਾਬਲੇ ਦੀ ਓਵਰਆਲ ਟਰਾਫੀ ਆਰ ਐੱਸ ਮਾਡਲ ਸਕੂਲ ਨੇ...
Advertisement
ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈਨ ਵਿੱਚ ਅੱਜ ਅੰਤਰ ਸਕੂਲ ਮੁਕਾਬਲਾ ਕਰਾਇਆ ਗਿਆ। ਇਸ ਮੁਕਾਬਲੇ ਵਿੱਚ 20 ਤੋਂ ਵੱਧ ਸਕੂਲਾਂ ਦੇ 500 ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਮੁਕਾਬਲੇ ਦੀ ਓਵਰਆਲ ਟਰਾਫੀ ਆਰ ਐੱਸ ਮਾਡਲ ਸਕੂਲ ਨੇ ਜਿੱਤੀ। ਇਸ ਮੌਕੇ ਟੀ ਆਰ ਬੀ ਐਕਸਪੋਰਟਸ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਰਾਜੇਸ਼ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਦਘਾਟਨ ਕੀਤਾ। ਸਮਾਗਮ ਵਿੱਚ ਐਡਵੋਕੇਟ ਹਰੀਓਮ ਜਿੰਦਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੁਕਾਬਲੇ ਵਿੱਚ ਸਟੇਜ ਅਤੇ ਆਫ ਸਟੇਜ ਮੁਕਾਬਲੇ ਹੋਏ, ਜਿਨ੍ਹਾਂ ’ਚ ਫਾਈਨ ਆਰਟਸ, ਤਕਨੀਕੀ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਸਨ। ਕਾਲਜ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ। ਮੁਕਾਬਲੇ ਦੀ ਓਵਰਆਲ ਟਰਾਫੀ ਆਰ ਐੱਸ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਨੇ ਜਿੱਤੀ।
Advertisement
Advertisement
Advertisement
×

