ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਧੋਖਾਧੜੀ ਦਾ ਸ਼ਿਕਾਰ ਲੋਕਾਂ ਨੂੰ 19 ਲੱਖ ਰੁਪਏ ਵਾਪਸ ਕਰਵਾਏ

ਜੋਗਿੰਦਰ ਸਿੰਘ ਓਬਰਾਏ ਖੰਨਾ, 14 ਜੂਨ ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਜੋਤੀ ਯਾਦਵ ਦੇ ਯਤਨਾਂ ਨਾਲ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਤਹਿਤ ਪੁਲੀਸ ਨੂੰ ਵੱਖ ਵੱਖ 18 ਮਾਮਲਿਆਂ ਵਿਚ ਸਫ਼ਲਤਾ ਹਾਸਲ ਹੋਈ।...
Advertisement

ਜੋਗਿੰਦਰ ਸਿੰਘ ਓਬਰਾਏ

ਖੰਨਾ, 14 ਜੂਨ

Advertisement

ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਜੋਤੀ ਯਾਦਵ ਦੇ ਯਤਨਾਂ ਨਾਲ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਸ ਤਹਿਤ ਪੁਲੀਸ ਨੂੰ ਵੱਖ ਵੱਖ 18 ਮਾਮਲਿਆਂ ਵਿਚ ਸਫ਼ਲਤਾ ਹਾਸਲ ਹੋਈ। ਸਾਈਬਰ ਠੱਗਾਂ ਵੱਲੋਂ 58 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਲਗਪਗ 31 ਲੱਖ ਰੁਪਏ ਫਰੀਜ਼ ਕੀਤੇ ਗਏ ਹਨ ਜਿਸ ਵਿਚੋਂ 19 ਲੱਖ ਰੁਪਏ ਪੀੜਤਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਖੰਨਾ ਦੇ ਇਕ ਡਾ. ਐੱਨਪੀਐੱਸ ਵਿਰਕ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਕੂਲ ਦੇ ਮਾਲਕ ਸੁਖਬੀਰ ਸਿੰਘ ਸ਼ਾਮਲ ਹਨ। ਐੱਸਐੱਸਪੀ ਡਾ. ਯਾਦਵ ਨੇ ਦੱਸਿਆ ਕਿ ਕੁਝ ਸਮੇਂ ਦੌਰਾਨ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨਾਂ ਨੂੰ ਸਾਈਬਰ ਧੋਖਾਧੜੀ ਨਾਲ ਸਬੰਧਤ 18 ਸ਼ਿਕਾਇਤਾਂ ਮਿਲੀਆਂ ਸਨ ਜਿਸ ਵਿਚ 58 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ।

Advertisement