ਚਕੋਹੀ ਦੇ ਗੁਰਦੁਆਰਾ ’ਚ ਗੱਲਾ ਤੋੜ ਕੇ ਚੋਰੀ
ਇਥੇ ਮੇਨ ਸੜਕ ’ਤੇ ਗੁਰਦੁਆਰਾ ਸਿੰਘ ਸਭਾ ਚਕੋਹੀ ਵਿੱਚ ਬੀਤੀ ਰਾਤ ਚੋਰਾਂ ਨੇ ਦਰਬਾਰ ਵਿੱਚ ਲੱਗਿਆ ਗੱਲਾ ਤੋੜ ਕੇ ਚੋਰੀ ਕਰ ਲਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਈਸੜੂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਨਿਤਨੇਮ ਲਈ ਦਰਬਾਰ...
Advertisement
ਇਥੇ ਮੇਨ ਸੜਕ ’ਤੇ ਗੁਰਦੁਆਰਾ ਸਿੰਘ ਸਭਾ ਚਕੋਹੀ ਵਿੱਚ ਬੀਤੀ ਰਾਤ ਚੋਰਾਂ ਨੇ ਦਰਬਾਰ ਵਿੱਚ ਲੱਗਿਆ ਗੱਲਾ ਤੋੜ ਕੇ ਚੋਰੀ ਕਰ ਲਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਈਸੜੂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਨਿਤਨੇਮ ਲਈ ਦਰਬਾਰ ਅੰਦਰ ਆਇਆ ਤਾਂ ਟੁੱਟਿਆ ਹੋਇਆ ਗੱਲਾ ਵੇਖਿਆ। ਇਸ ਸਬੰਧੀ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਸਰਪੰਚ ਨੇ ਗੁਰਦੁਆਰੇ ਪਹੁੰਚ ਕੇ ਪੁਲੀਸ ਨੂੰ ਫੋਨ ਕੀਤਾ। ਚੋਰੀ ਦੀ ਸੂਚਨਾ ਥਾਣਾ ਸਦਰ ਖੰਨਾ ਨੂੰ ਦਿੱਤੀ ਗਈ ਸੀ ਪਰ ਖਬਰ ਲਿਖੇ ਜਾਣ ਤੱਕ ਕੋਈ ਜਾਇਜ਼ਾ ਲੈਣ ਨਹੀਂ ਪਹੁੰਚਿਆ ਸੀ।
Advertisement
Advertisement
×